ਪਿੰਡਾਂ ਦੇ ਗਰੀਬ ਵਿਦਿਆਰਥੀਆਂ ਲਈ ਕਰਫਿਊ ਦੌਰਾਨ ਆਮ ਆਦਮੀ ਪਾਰਟੀ ਨੇ ਚੁਕਿਆ ਵੱਡਾ ਮੁੱਦਾ!

TeamGlobalPunjab
2 Min Read

ਚੰਡੀਗੜ੍ਹ :  ਦੁਨੀਆਂ ਵਿੱਚ ਫੈੈਲੇ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਇੰਝ ਲੱਗਦਾ ਹੈ ਜਿਵੇਂ ਜਨ ਜੀਵਨ ਬਿਲਕੁਲ ਹੀ ਰੁਕ ਗਿਆ ਹੋਵੇ । ਇਸ ਸੂੂਬੇ ਦੇੇ ਸਕੂਲਾ ਕਾਲਜ ਵੀ ਬੰਦ ਕਰ ਦਿੱਤੇ ਗਏ ਹਨ । ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ । ਇਸ ਨੂੰ ਦੇਖਦਿਆਂ ਆਮ ਆਦਮੀ    ਪਾਰਟੀ (ਆਪ) ਪੰਜਾਬ ਨੇ ਕੋਰੋਨਾਵਾਇਰਸ ਕਾਰਨ ਲੱਗੇ ਕਰਫ਼ਿਊ (ਲੌਕਡਾਊਨ) ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ । ਇਸ ਦੌੌਰਾਨ ਉਨ੍ਹਾਂ ਸਰਕਾਰ ਤੋੋਂ ਮੰਗ ਕੀਤੀ ਹੈ ਕਿ ਜੋੋ ਕਿਤਾਬਾਂ   ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਮੁਹੱਈਆ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਘਰ ਘਰ ਪਹੁੰਚਾਇਆ ਜਾਵੇ ।
‘ਆਪ’ ਲੀਡਰਸ਼ਿਪ ਨੇ ਕਿਹਾ ਕਿ ਸਾਲ 2020-21 ਦਾ ਨਵਾਂ ਵਿੱਦਿਅਕ ਸੈਸ਼ਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਹਾਲਾਤਾਂ ਦੌਰਾਨ ਇਸ ਸਮੇਂ ਬਚਿਆਂ ਦੀ ਪੜ੍ਹਾਈ ਸ਼ੁਰੂ ਹੋ ਗਈ ਹੁੰਦੀ , ਪਰੰਤੂ ਲੌਕਡਾਊਨ (ਕਰਫ਼ਿਊ) ਕਾਰਨ ਅਜਿਹਾ ਨਾ ਹੋਣ ਕਰਕੇ ਵਿਦਿਆਰਥੀਆਂ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਪ੍ਰਿੰਸੀਪਲ ਬੁੱਧ ਰਾਮ ਅਤੇ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਦੀਆਂ ਕਿਤਾਬਾਂ ਛਪਵਾਈਆਂ ਗਈਆਂ ਹਨ, ਉਨ੍ਹਾਂ ਦੀ ਸੰਬੰਧਿਤ ਵਿਦਿਆਰਥੀਆਂ ਦੇ ਘਰ ‘ਹੋਮ ਡਿਲਿਵਰੀ’ ਤੁਰੰਤ ਕੀਤੀ ਜਾਵੇ, ਤਾਂ ਜੋੋ ਇਹ ਵਿਦਿਆਰਥੀ ਘਰ ਬੈਠੇ ਬੈਠੇ ਹੀ ਪੜਾਈ ਨਾਲ ਜੁੜ ਜਾਣ।
ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਉਂਝ ਭਾਵੇਂ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਈ ਜਾ ਰਹੀ ਪਰ ਜਮੀਨੀ  ਹਕੀਕਤ ਅਜਿਹੀਆਂ ਕੋਸ਼ਿਸ਼ਾਂ ‘ਤੇ ਪਾਣੀ ਫੇਰ ਰਹੀ ਹੈ, ਕਿਉਂਕਿ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ‘ਚ ਵਿਦਿਆਰਥੀਆਂ ਦੇ ਪਰਿਵਾਰਾਂ ਕੋਲ ਸਮਾਰਟ ਫ਼ੋਨ ਹੀ ਨਹੀਂ ਹਨ, ਜਿੰਨਾ ‘ਤੇ ਵੱਟਸਐਪ, ਈ-ਮੇਲਜ਼ ਸੁਵਿਧਾ ਰਾਹੀਂ ਆਨਲਾਈਨ ਪਾਠਕ੍ਰਮ ਭੇਜਿਆ ਜਾ ਸਕੇ।

Share this Article
Leave a comment