ਪਿਛਲੇ 72 ਘੰਟਿਆਂ ਵਿੱਚ 275 ਨਵੇਂ ਕੇਸ ਪੀਲ ਵਿੱਚ ਆਏ

TeamGlobalPunjab
1 Min Read

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਬਾਹਰ ਮੌਸਮ ਵਧੀਆ ਹੈ ਅਤੇ ਸਾਰੇ ਲੋਕ ਬਾਹਰ ਜਾਣਾ ਚਾਹੁੰਦੇ ਹਨ ਅਤੇ ਹਰ ਸਮੇਂ ਲੋਕਾਂ ਨੂੰ ਘਰ ਬੈਠਣ ਲਈ ਨਹੀਂ ਕਿਹਾ ਜਾ ਸਕਦਾ। ਪਰ ਕੁੱਝ ਪਾਰਕਾਂ ਅਤੇ ਕਾਰ ਵਾਸ਼ਿੰਗ ਸਟੇਸ਼ਨਾਂ ‘ਤੇ ਭੀੜ ਦੇਖਣ ਨੂੰ ਮਿਲ ਰਹੀ ਹੈ। ਮੇਅਰ ਕੌ੍ਰਂਬੀ ਨੇ ਕਿਹਾ ਕਿ 79 ਸਟ੍ਰੀਟਸ ਰੇਸਿੰਗ ਗੈਦਰਿੰਗ ਅਤੇ 67 ਹਾਈਵੇਅ ਟ੍ਰੈਫਿਕ ਵਾਇਲੇਸ਼ਨ ਲਈ ਟਿਕਟਾਂ ਜਾਰੀ ਕੀਤੀਆ ਗਈਆਂ ਹਨ ਅਤੇ 2 ਕ੍ਰਿਮੀਨਲ ਚਾਰਜ ਫਰੇਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਲਾਟਸ ਸੋਸ਼ਲ ਕੈਫ਼ੇ ਨਹੀਂ ਹਨ। ਇਸ ਲਈ ਲੋਕ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਕਿਉਕਿ ਪਿਛਲੇ 72 ਘੰਟਿਆਂ ਵਿੱਚ 275 ਨਵੇਂ ਕੇਸ ਪੀਲ ਵਿੱਚ ਆਏ ਹਨ।

Share this Article
Leave a comment