ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਪੈਂਦੇ ਸੈਕਟਰ ਸੁੰਦਰਬਨੀ ਦੇ ਕੈਰੀ ਬੱਤਲ ਇਲਾਕੇ ‘ਚ ਅੱਜ ਕੰਟਰੋਲ ਲਾਈਨ ਨੇੜੇ ਪਾਕਿਸਤਾਨ ਵਲੋਂ ਕੀਤੀ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਜਿਸ ਵਿੱਚ ਗੋਲੀਬਾਰੀ ਦੌਰਾਨ ਜ਼ਿਲ੍ਹਾ ਮੋਗਾ ਦੇ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਏ। ਉਨ੍ਹਾਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਜ਼ਿਲ੍ਹਾ ਮੋਗਾ ‘ਚ ਇੱਕ ਵਾਰ ਫਿਰ ਮਾਹੌਲ ਗ਼ਮਗੀਨ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ‘ਚ ਹੋਏ ਫਿਦਾਈਨ ਹਮਲੇ ‘ਚ ਜ਼ਿਲ੍ਹਾ ਮੋਗਾ ਦੇ ਹੀ ਪਿੰਡ ਘਲੋਟੀ ਖ਼ੁਰਦ ਦੇ ਰਹਿਣ ਵਾਲੇ ਸੀ. ਆਰ. ਪੀ. ਐੱਫ. ਦੇ ਜਵਾਨ ਜੈਮਲ ਸਿੰਘ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਹੁਣ ਇਸੇ ਪਿੰਡ ਦੇ ਹੀ ਨੇੜਲੇ ਪਿੰਡ ਜਨੇਰ ਦੇ ਜਵਾਨ ਦੀ ਸ਼ਹੀਦੀ ਦੀ ਖ਼ਬਰ ਆਉਣ ਨਾਲ ਇਲਾਕੇ ਅੰਦਰ ਇੱਕ ਵਾਰ ਫਿਰ ਸੋਗ ਪਸਰ ਗਿਆ ਹੈ।