ਪਾਕਿਸਤਾਨ ਦੱਖਣੀ ਏਸ਼ੀਆ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਵਾਲਾ ਦੂਜਾ ਦੇਸ਼, ਜਾਣੋ ਬਾਕੀ ਦੇਸ਼ਾਂ ਦੀ ਸਥਿਤੀ

TeamGlobalPunjab
2 Min Read

ਇਸਲਾਮਾਬਾਦ : ਦੱਖਣੀ ਏਸ਼ੀਆਈ ਖੇਤਰ ‘ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਮਾਮਲੇ ‘ਚ ਪਾਕਿਸਤਾਨ ਚੋਟੀ ਦੇ ਦੋ ਦੇਸ਼ਾਂ ‘ਚ ਸ਼ਾਮਲ ਹੈ। ਪਾਕਿਸਤਾਨ ਦੀ ਮੌਜੂਦਾ ਆਬਾਦੀ 22.9 ਕਰੋੜ ਹੈ। ਯੂਐਸ ਪਾਪੋਲੇਸ਼ਨ ਰੈਫਰੈਂਸ ਬਿਉਰੋ ਨਾਮਕ ਐੱਨਜੀਓ ਦੁਆਰਾ ਹਾਲ ‘ਚ ਹੀ ਜਾਰੀ 2020 ਵਿਸ਼ਵ ਜਨਸੰਖਿਆ ਡਾਟਾ ਸ਼ੀਟ ਦੇ ਅਨੁਸਾਰ ਦੱਖਣੀ ਏਸ਼ੀਆਈ ਦੇਸ਼ਾਂ ‘ਚ ਗ੍ਰਹਿਯੁੱਧ ਨਾਲ ਘਿਰਿਆ ਅਫਗਾਨਿਸਤਾਨ ਪ੍ਰਤੀ ਦੰਪਤੀ 4.5 ਬੱਚਿਆਂ ਦੇ ਨਾਲ ਪਹਿਲੇ ਸਥਾਨ ‘ਤੇ ਹੈ। 1.40 ਕਰੋੜ ਦੀ ਜਨਸੰਖਿਆ ਦੇ ਨਾਲ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਪਰ ਭਾਰਤ ਦੀ ਪ੍ਰਜਣਨ ਦਰ 2.2 ਹੈ। ਪਾਕਿਸਤਾਨ ਪ੍ਰਜਣਨ ਦਰ 3.6 ਦੇ ਨਾਲ 19.4 ਸਾਲਾਂ ‘ਚ ਦੋ ਗੁਣਾ ਹੋ ਗਈ ਹੈ।

ਰਿਪੋਰਟ ਦੇ ਅਨੁਸਾਰ ਅਫਗਾਨਿਸਤਾਨ ‘ਚ ਪਾਕਿਸਤਾਨ ਦੀ ਤੁਲਨਾ ‘ਚ ਪ੍ਰਜਣਨ ਦਰ ਤੇਜ਼ ਹੈ, ਪਰ ਉੱਚ ਮੌਤ ਦਰ ਅਤੇ ਘੱਟ ਜਨਮਦਰ ਦੇ ਕਾਰਨ ਦੇਸ਼ ਦੀ ਕੁੱਲ ਆਬਾਦੀ ਅਜੇ ਵੀ 3.89 ਕਰੋੜ ਹੈ। ਇਸ ਦੇ ਨਾਲ ਹੀ ਦੱਖਣੀ ਏਸ਼ੀਆਈ ਦੇਸ਼ ਬੰਗਲਾਦੇਸ਼ ਦੀ ਕੁੱਲ ਆਬਾਦੀ, 2020 ‘ਚ ਅਨੁਮਾਨਿਤ ਰੂਪ ਨਾਲ 2.3 ਦੀ ਸਾਲਾਨਾ ਪ੍ਰਜਣਨ ਦਰ ਨਾਲ 16.98 ਕਰੋੜ ਹੈ। ਇਸ ਸੂਚੀ ‘ਚ ਬੰਗਲਾਦੇਸ਼ ਤੀਜੇ, ਮਾਲਦੀਪ ਚੌਥੇ ਅਤੇ ਭਾਰਤ ਪੰਜਵੇਂ ਸਥਾਨ ‘ਤੇ ਹੈ। ਨੇਪਾਲ, ਸ਼੍ਰੀਲੰਕਾ ਅਤੇ ਭੂਟਾਨ ਆਖਰੀ ਸਥਾਨ  ‘ਤੇ ਹਨ।

ਅਧਿਐਨ ‘ਚ ਏਸ਼ੀਆ ਨੂੰ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ ਖੇਤਰ ਦੱਸਿਆ ਗਿਆ ਹੈ। 2050 ਤੱਕ, ਇਸ ਦੀ ਕੁਲ ਆਬਾਦੀ ‘ਚ 15 ਫੀਸਦੀ ਵਾਧੇ ਦਾ ਅਨੁਮਾਨ ਹੈ। ਇਸ ਸਮੇਂ ਏਸ਼ੀਆ ਦੀ ਕੁਲ ਆਬਾਦੀ ਲਗਭਗ 460 ਕਰੋੜ ਹੈ। ਚੀਨ 142 ਕਰੋੜ 40 ਲੱਖ ਦੀ ਆਬਾਦੀ ਨਾਲ ਦੁਨੀਆ ‘ਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਦੀ ਆਬਾਦੀ 32.99 ਕਰੋੜ ਹੈ।

Share this Article
Leave a comment