Home / News / ਨਿਊਯਾਰਕ ‘ਚ ਸ੍ਰੀ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਨਿਊਯਾਰਕ ‘ਚ ਸ੍ਰੀ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਨਿਊਯਾਰਕ (ਗਿੱਲ ਪ੍ਰਦੀਪ) : ਹਿਕਸਵਿਲ ਲਾਂਗ ਆਈਲੈਂਡ ਖੇਤਰ ਇਕ ਅਜਿਹਾ ਖੇਤਰ ਹੈ ਜਿਥੇ ਵਡੀ ਗਿਣਤੀ ‘ਚ ਪੰਜਾਬੀ ਕਮਿਉਨਿਟੀ ਵਸਦੀ ਹੈ।ਇਸ ਖੇਤਰ ‘ਚ ਗੁਰਦੁਆਰਾ ਸਾਹਿਬ ਦੀ ਗਿਣਤੀ ਵੀ ਜ਼ਿਆਦਾ ਹੈ ਪਰ ਗਿਆਨੀ ਭੂਪਿੰਦਰ ਸਿੰਘ ਜੀ ਨੇ ਪਹਿਲਕਦਮੀ ਕਰਦੇ ਹੋਏ ਇਕ ਇਤਿਹਾਸ ਰਚਿਆ ਹੈ।ਜਿੰਨ੍ਹਾਂ ਸਦਕਾ ਪਹਿਲੀ ਵਾਰ ਲਾਂਗ ਆਈਲੈਂਡ ਦੇ ਕਿਸੇ ਖੇਤਰ ‘ਚ ਸ੍ਰੀ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨਬੜੀ ਹੀ ਸ਼ਰਧਾ ਭਾਵਨਾ ਨਾਲ ਕਡਿਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਜਿਥੇ ਗੁਰਦੁਆਰਾ ਸ਼ਹੀਦਾਂ ਵਲੋਂ ਕੀਤੀ ਗਈ ਉਥੇ ਹੀ ਬਾਕੀ ਗੁਰੁ ਘਰ ਦੀਆਂ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਨਗਰ ਕੀਰਤਨ ਨੂੰ ਸਜਾਇਆ ਗਿਆ।ਇਸ ਨਗਰ ਕੀਰਤਨ ‘ਚ ਵਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਈਆਂ। ਇਸ ਨਗਰ ਕੀਰਤਨ ਦੀ ਸੋਭਾ ਦੇਖਦਿਆਂ ਹੀ ਬਣਦੀ ਸੀ।ਨਗਰ ਕੀਰਤਨ ਦੌਰਾਨ ਸੰਗਤਾਂ ‘ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ।ਸੰਗਤਾਂ ਲਈ ਲੰਗਰਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲ ਲਗਾਈਆਂ ਗਈਆਂ।ਇਸ ਮੌਕੇ ਕੀਰਤਨੀ ਜਥੇਆਂ ਅਤੇ ਢਾਡੀਆਂ ਨੇ ਸੰਗਤਾਂ ਨੂੰ ਗੁਰੂਜਸ ਨਾਲ ਜੋੜਿਆ। ਗਿਆਨੀ ਭੂਪਿੰਦਰ ਸਿੰਘ ਜੀ ਅਤੇ ਗੁਰਦੇਵ ਸਿੰਘ ਕੰਗ ਨੇ ਨਗਰ ਕੀਰਤਨ ‘ਚ ਸ਼ਾਮਿਲ ਹੋਈਆਂ ਸੰਗਤਾਂ ਨੂੰ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿਤੀਆਂ ਅਤੇ ਨਗਰ ਕੀਰਤਨ ‘ਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਨਗਰ ਕੀਰਤਨ ਦੀ ਖਾਸ ਗਲ ਇਹ ਸੀ ਕਿ ਵਿਚ ਅਮਰੀਕਨ ਲੀਡਰਸ਼ਿਪ ਦਾ ਇਕ ਵਡਾ ਨਾਮ ਸੀਨੇਟਰ ਚੱਕ ਸ਼ੁਮਰ ਵਿਸ਼ੇਸ਼ ਤੌਰ ‘ਤੇ ਪਹੁੰਚੇ।ਜਿਸ ਲਈ ਮਹਿੰਦਰ ਸਿੰਘ ਤਨੇਜਾ ਦਾ ਖਾਸ ਯੋਗਦਾਨ ਰਿਹਾ।ਦਸਣਯੋਗ ਹੈ ਕਿ ਚੱਕ ਸ਼ੁਮਰ ਬਹੁਤ ਹੀ ਘਟ ਅਜਿਹੇ ਸਮਾਗਮਾਂ ਦਾ ਹਿੱਸਾ ਬਣਦੇ ਹਨ ਪਰ ਨਗਰ ਕੀਰਤਨ ਦੌਰਾਨ ਉਨ੍ਹਾਂ ਦੀ ਹਾਜ਼ਰੀ ਕਈ ਮਾਈਨੇ ਰਖਦੀ ਹੈ ਜੋ ਕਿ ਸਿੱਖਾਂ ਲਈ ਇਕ ਮਾਨ ਵਾਲੀ ਗੱਲ ਹੈ।ਇਸ ਤੋਂ ਇਲਾਵਾ ਇਸ ਨਗਰ ਕੀਰਤਨ ‘ਚ ਪਹੁੰਚੀਆਂ ਹੋਰ ਸਖਸ਼ੀਅਤਾਂ ਨੇ ਵੀ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਦਿਤੀਆਂ। ਵਿਦੇਸ਼ਾਂ ‘ਚ ਵਸ ਰਹੇ ਸਿਖ ਭਾਈਚਾਰੇ ਲਈ ਅਜਿਹੇ ਉਪਰਾਲੇ ਬਹੁਤ ਹੀ ਲਾਹੇਵੰਦ ਹਨ ਕਿਉਂਕਿ ਅਜਿਹੇ ਉਪਰਾਲਿਆਂ ਨਾਲ ਜਿਥੇ ਅਸੀ ਤੇ ਸਾਡੀ ਆਉਣ ਵਾਲੀ ਪੀੜੀ ਇਨ੍ਹਾਂ ਸਮਾਗਮਾਂ ਰਾਹੀਂ ਆਪਣੇ ਇਤਿਹਾਸ ਨਾਲ ਜੁੜਦੀ ਹੈ ਉਥੇ ਹੀ ਸਿਖ ਕੋਮ ਰਲ ਮਿਲ ਕੇ ਅਜਿਹੇ ਸਮਾਗਮਾਂ ਰਾਹੀ ਆਪਣੀ ਭਾਈਚਾਰਕ ਸਾਂਝ ਬਣਾ ਕੇ ਰਖਦੀ ਹੈ।ਸਰਬਤ ਦਾ ਭਲਾ ਮੰਹਨ ਵਾਲੀ ਇਸ ਕੋਮ ਦੇ ਸਿਧਾਂਤਾਂ ਬਾੇ ਦੂਜੀਆਂ ਕਮਿਉਨਿਟੀਆਂ ਨੂੰ ਵੀ ਪਤਾ ਲਗਦਾ ਹੈ।

Check Also

ਪੰਜਾਬ ‘ਚ ਫੁੱਟ ਪਾਊ ਸਾਜ਼ਿਸ਼ਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਜਪਾ ਨੇ ਅਮਰਿੰਦਰ ਅਤੇ ਢੀਂਡਸਾ ਵਰਗੇ ਨਵੇਂ ਸਹਿਯੋਗੀ ਲੱਭੇ : ਚੰਨੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ …

Leave a Reply

Your email address will not be published. Required fields are marked *