ਇਸਲਾਮਾਬਾਦ: ਪਾਕਿਸਤਾਨ ‘ਚ ਵੀਰਵਾਰ ਦੇਰ ਸ਼ਾਮ ਫੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਜਿਸ ਵਿੱਚ 20 ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਮਲਾਵਰਾਂ ਵੱਲੋਂ ਦੋ ਥਾਵਾਂ ‘ਤੇ ਹਮਲਾ ਕੀਤਾ ਗਿਆ। ਪਹਿਲਾ ਨੌਰਥ ਵਜ਼ਿਰਿਸਤਾਨ ਅਤੇ ਦੂਸਰਾ ਹਮਲਾ ਖੈਬਰ ਪਖਤੂਨਖਵਾ ਇਲਾਕੇ ਵਿੱਚ ਹੋਇਆ। ਹਮਲੇ ‘ਚ ਮਾਰੇ ਗਏ ਜਵਾਨਾਂ ਦੀ ਸੰਖਿਆ ਵਧਣ ਦਾ ਖਦਸ਼ਾ ਹੈ, ਕਿਉਂਕਿ ਜ਼ਿਆਦਾਤਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੰਜ ਮਹੀਨਿਆਂ ‘ਚ ਪਾਕਿਸਤਾਨੀ ਫੌਜ ਦੇ ਕਾਫਲੇ ‘ਤੇ ਇਹ ਚੌਥਾ ਹਮਲਾ ਹੈ। ਇਨ੍ਹਾਂ ਚਾਰਾਂ ਹਮਲਿਆਂ ਵਿੱਚ ਹੁਣ ਤੱਕ 50 ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਸ਼ੁੱਕਰਵਾਰ ਸਵੇਰ ਤੱਕ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਹੋਏ ਦੂਸਰੇ ਹਮਲੇ ਦੀ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ, ਜਦਕਿ ਇਹ ਹਮਲਾ ਘਾਤਕ ਸੀ। ਅਤੇ ਇਸ ਵਿੱਚ ਚੌਦਾਂ ਫੌਜੀ ਮਾਰੇ ਜਾਣ ਦੀ ਖ਼ਬਰ ਹੈ। ਇਸ ਹਮਲੇ ਦੌਰਾਨ ਮਰਨ ਵਾਲਿਆਂ ਵਿੱਚ ਕਮਾਂਡਰ ਲੈਵਲ ਦੇ ਅਫਸਰ ਵੀ ਸ਼ਾਮਲ ਹਨ।