ਪਸ਼ੂ ਭਲਾਈ ਬੋਰਡ ਵੱਲ ਧਿਆਨ ਦੇਵੇ ਸਰਕਾਰ- ਕੁਲਤਾਰ ਸਿੰਘ ਸੰਧਵਾਂ

TeamGlobalPunjab
1 Min Read

ਗਊ ਚਰਾਂਦਾਂ ਤੇ ਨਜਾਇਜ਼ ਕਬਜ਼ੇ ਛੁਡਵਾਏ ਸਰਕਾਰ-ਹਰਪਾਲ ਸਿੰਘ ਚੀਮਾ

ਚੰਡੀਗੜ੍ਹ : ਪ੍ਰਸ਼ਨ ਕਾਲ ਦੌਰਾਨ ਕੋਟਕਪੂਰਾ ਤੋਂ ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਸ਼ੂ ਭਲਾਈ ਬੋਰਡ ਸੰਬੰਧੀ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬੋਰਡ ਦੀ ਮਿਆਦ 2018 ‘ਚ ਖਤਮ ਹੋ ਗਈ, ਜਿਸ ਨੂੰ ਛੇਤੀ ਹੀ ਦੁਬਾਰਾ ਗਠਿਤ ਕੀਤਾ ਜਾਵੇਗਾ। ਸੰਧਵਾਂ ਨੇ ਪਸ਼ੂ ਭਲਾਈ ਬੋਰਡ ਦੀ ਮਹੱਤਤਾ ਦੱਸਦੇ ਹੋਏ ਇਸ ਨੂੰ ਪੰਜਾਬ ਭਲਾਈ ਬੋਰਡ ਕਰਾਰ ਦਿੱਤਾ ਅਤੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਜਾਨਲੇਵਾ ਹਾਦਸੇ ਵਾਪਰ ਰਹੇ ਹਨ। ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਲਈ ਪਸ਼ੂ ਭਲਾਈ ਬੋਰਡ ‘ਚ ਆਮ ਨਾਗਰਿਕਾਂ ਦੀ ਸ਼ਮੂਲੀਅਤ ਅਤੇ ਇਸ ਨੂੰ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਕੀਤਾ ਜਾਵੇ। ਮੰਤਰੀ ਨੇ ਜ਼ਿਲ੍ਹਾ ਪੱਧਰ ‘ਤੇ ਪਸ਼ੂ ਭਲਾਈ ਬੋਰਡ ਸਥਾਪਿਤ ਕਰਨ ਵਾਲੇ ਸੁਝਾਅ ਦਾ ਸਵਾਗਤ ਕੀਤਾ।
ਇਸ ਸਵਾਲ ‘ਤੇ ਅਪੂਰਕ ਸਵਾਲ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁਰੱਬੇਬੰਦੀ ਸਮੇਂ ਹਰ ਜ਼ਿਲ੍ਹੇ ‘ਚ ਹਜ਼ਾਰਾਂ ਏਕੜ ਜ਼ਮੀਨ ਗਊ ਚਰਾਂਦਾਂ ਲਈ ਛੱਡੀ ਗਈ ਸੀ, ਜਿਸ ‘ਤੇ ਸਿਆਸਤਦਾਨਾਂ, ਅਫ਼ਸਰਾਂ ਅਤੇ ਰਸੂਖਦਾਰ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜੇਕਰ ਸਰਕਾਰ ਦ੍ਰਿੜ ਇੱਛਾ ਦਿਖਾਵੇ ਤਾਂ ਇਕ ਹਫ਼ਤੇ ਅੰਦਰ ਇਹ ਨਜਾਇਜ਼ ਕਬਜ਼ੇ ਛੁਡਵਾਏ ਜਾ ਸਕਦੇ ਹਨ। ਜਿਸ ਨਾਲ ਸੂਬੇ ‘ਚ ਆਵਾਰਾ ਪਸ਼ੂਆਂ ਦੀ ਸਮੱਸਿਆ ਪੱਕੇ ਤੌਰ ‘ਤੇ ਹੱਲ ਹੋ ਜਾਵੇਗੀ।

Share This Article
Leave a Comment