ਟੋਕੀਓ : ਨਿਟੈਂਡੋ ਐਂਟਰਟੇਨਮੈਂਟ ਸਿਸਟਮ (ਐਨਈਐਸ) ਅਤੇ ਸੁਪਰ ਐਨਈਐਸ ਦੇ ਮੁੱਖ ਆਰਕੀਟੈਕਟ ਮਾਸਾਯੁਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ।
ਜਾਪਾਨ ਦੇ ਚਿਬਾ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਗ੍ਰੈਜੂਏਟ ਯੁਮੇਰਾ ਨੇ 2004 ਵਿੱਚ ਕਿਯੋਟੋ ਯੂਨੀਵਰਸਿਟੀ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿਟੈਂਡੋ ਕੰਪਨੀ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਮੇਰਾ ਦਾ ਦੇਹਾਂਤ ਸੋਮਵਾਰ ਨੂੰ ਹੋਇਆ। ਬਿਆਨ ’ਚ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਯੁਮੇਰਾ ਦਾ ਜਨਮ 1943 ’ਚ ਟੋਕੀਓ ’ਚ ਹੋਇਆ ਸੀ।