ਮਾਂਟਰੀਅਲ: ਅਮਰੀਕਾ ਤੇ ਕੈਨੇਡਾ ਦੀ ਸਰਹੱਦ ‘ਤੇ ਸਥਿਤ ਇਹ ਝਰਨਾ ਦੁਨੀਆ ਦੇ ਸਭ ਤੋਂ ਸੋਹਣੇ ਝਰਨਿਆਂ ਵਿਚੋਂ ਇੱਕ ਹੈ, ਜਿਸ ਨੂੰ ਨਿਆਗਰਾ ਵਾਟਰਫਾਲਜ਼ ਕਿਹਾ ਜਾਂਦਾ ਹੈ। ਦੁਨੀਆ ਭਰ ‘ਚੋਂ ਆਉਣ ਵਾਲੇ ਸੈਲਾਨੀਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੈ ਕੈਨੇਡਾ ਅਮਰੀਕਾ ਘੁੰਮਣ ਆਏ ਸੈਲਾਨੀ ਇੱਕ ਬਾਰ ਜਰੂਰ ਇੱਥੇ ਸੈਰ ਕਰਨ ਆਉਂਦੇ ਹਨ। ਕੁਝ ਸੈਲਾਨੀ ਮਸਤੀ-ਮਸਤੀ ‘ਚ ਅਜਿਹੀ ਗਲਤੀਆਂ ਕਰ ਬੈਠਦੇ ਹਨ ਕਿ ਉਨ੍ਹਾਂ ਨੂੰ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ।
ਪਰ ਮੰਗਲਵਾਰ ਦੀ ਸਵੇਰ ਇੱਥੇ ਘੁੰਮਣ ਆਏ ਵਿਅਕਤੀ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਵਿਅਕਤੀ ਨਦੀ ‘ਚ ਬਣੀ ਇਕ ਕੰਧ (retaining wall) ਤੇ ਚੜ੍ਹ ਗਿਆ ਤੇ ਝਰਨੇ ‘ਚ ਰੁੜ ਗਿਆ ਪਰ ਉਹ ਖੁਸ਼ਕਿਸਮਤ ਨਿਕਲਿਆ ਤੇ ਉਸਦੀ ਜਾਨ ਬਚ ਗਈ।
@NiagParksPolice 0400 responded to male in crisis brink of Horseshoe Falls. On arrival male was observed to climb over retaining wall and swept over falls. Male was found sitting on rocks after search of lower river w/non life threatening injuries. Trans. to hosp. further care
— Niagara Parks Police Service (@NiagParksPolice) July 9, 2019
ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਨਿਆਗਰਾ ਪਾਰਕ ਪੁਲਿਸ ਨੂੰ ਸਵੇਰੇ 4 ਵਜੇ ਇਕ ਕਾਲ ਆਈ ਤੇ ਦੱਸਿਆ ਗਿਆ ਕਿ ਵਿਅਕਤੀ ਨੂੰ ਝਰਨੇ ਨੀਚੇ 188 ਫੁੱਟ ਡੂੰਘਾ ਪੱਥਰਾਂ ‘ਤੇ ਬੈਠਾ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਟੀਮ ਵੱਲੋਂ ਉਸਨੂੰ ਰੈਸਕਿਊ ਕਰ ਕੇ ਹਸਪਤਾਲ ਭੇਜ ਦਿੱਤਾ ਗਿਆ। ਚੰਗੀ ਗੱਲ ਇਹ ਸੀ ਕਿ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਚੌਥੀ ਘਟਨਾ ਹੈ ਜਦੋਂ ਇਕ ਨੌਜਵਾਨ ਬਿਨਾਂ ਕਿਸੇ ਸੁਰੱਖਿਆ ਦੇ ਉੱਥੇ ਗਿਆ ਹੋਵੇ ਅਤੇ ਜਿਉਂਦਾ ਬਚ ਗਿਆ।