ਮਰੀਜ਼ਾਂ ਦੇ ਮਸੀਹਾ ਲੰਗਰ ਬਾਬਾ ਨੂੰ ਰਾਸ਼ਟਰਪਤੀ ਤੋਂ ਮਿਲੇਗਾ ਪਦਮਸ਼੍ਰੀ

TeamGlobalPunjab
2 Min Read

 ਚੰਡੀਗੜ੍ਹ : ‘ਲੰਗਰ ਬਾਬਾ’ ਵਜੋਂ ਜਾਣੇ ਜਾਂਦੇ ਜਗਦੀਸ਼ ਲਾਲ ਆਹੂਜਾ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ।  ਉਹ 84 ਸਾਲਾਂ ਦੇ ਹਨ।ਜ਼ਿੰਦਗੀ ਭਰ ਸਖ਼ਤ ਮਿਹਨਤ ਨਾਲ ਕਰੋੜਾਂ ਦੀ ਜਾਇਦਾਦ ਨੂੰ ਮਰੀਜ਼ਾਂ ਅਤੇ ਤਾਮੀਰਦਾਰਾਂ ’ਤੇ ਖਰਚ ਕਰਨ ਵਾਲੇ ਚੰਡੀਗੜ੍ਹ ਦੇ ਲੰਗਰ ਬਾਬਾ ਨੂੰ ਰਾਸ਼ਟਰਪਤੀ ਭਵਨ ਤੋਂ ਸੱਦਾ ਪਹੁੰਚ ਗਿਆ ਹੈ। ਲੰਗਰ ਬਾਬਾ ਜਗਦੀਸ਼ ਲਾਲ ਆਹੂਜਾ ਨੂੰ 8 ਨਵੰਬਰ ਨੂੰ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਜਾਵੇਗਾ। 25 ਜਨਵਰੀ 2020 ਨੂੰ ਕੇਂਦਰ ਸਰਕਾਰ ਵੱਲੋਂ ਐਲਾਨੀ ਪਦਮਸ਼੍ਰੀ ਸੂਚੀ ’ਚ ਜਗਦੀਸ਼ ਲਾਲ ਆਹੂਜਾ ਨੂੰ ਪਦਮਸ਼੍ਰੀ ਲਈ ਚੁਣਿਆ ਗਿਆ ਸੀ। ਕੋਰੋਨਾ ਮਹਾਮਾਰੀ ਕਾਰਨ ਕਰੀਬ ਪੌਣੇ ਦੋ ਸਾਲਾਂ ਬਆਦ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਐਵਾਰਡ ਲਈ ਚੁਣੀਆਂ ਹਸਤੀਆਂ ਨੂੰ ਦਿੱਲੀ ਬੁਲਾਇਆ ਗਿਆ ਹੈ।

ਦਸ ਦਈਏ ਕਿ ਆਹੂਜਾ ਨੇ 80 ਦੇ ਦਹਾਕੇ ਵਿੱਚ ਆਪਣਾ ਲੰਗਰ ਲਗਾਇਆ ਸੀ।ਉਨ੍ਹਾਂ ਨੇ ਸਾਲ 2000 ਵਿੱਚ ਆਪਣਾ ਲੰਗਰ ਪੀਜੀਆਈਐਮਈਆਰ ਦੇ ਬਾਹਰ ਤਬਦੀਲ ਕੀਤਾ । ਉਦੋਂ ਤੋਂ, ਉਹ ਅੱਜ ਤੱਕ ਲੋਕਾਂ ਨੂੰ ਭੋਜਨ ਪਰੋਸ ਰਿਹਾ ਹੈ।ਉਹ ਰੋਜ਼ਾਨਾ 2000 ਤੋਂ ਵੱਧ ਲੋਕਾਂ ਦੀ ਸੇਵਾ ਕਰਦੇ ਹਨ।

ਸ਼ਨਿਚਰਵਾਰ ਨੂੰ ਪਦਮਸ਼੍ਰੀ ਪੁਰਸਕਾਰ ਸਮਾਰੋਹ ਦਾ ਸੱਦਾ ਪੱਤਰ ਜਗਦੀਸ਼ ਆਹੂਜਾ ਦੇ ਘਰ ਪਹੁੰਚ ਗਿਆ। ਮਨਿਸਟਰੀ ਆਫ਼ ਹੋਮ ਅਫੇਅਰ ਦੇ ਡਿਪਟੀ ਸੈਕਟਰੀ ਵੱਲੋਂ ਜਾਰੀ ਪੱਤਰ ’ਚ ਜਗਦੀਸ਼ ਆਹੂਜਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੱਤ ਨਵੰਬਰ ਨੂੰ ਦਿੱਲੀ ਸਥਿਤ ਹੋਟਲ ਅਸ਼ੋਕਾ ’ਚ ਪਹੁੰਚਣ ਦਾ ਸੱਦਾ ਦਿੱਤਾ ਹੈ। ਜਗਦੀਸ਼ ਆਹੂਜਾ ਚੰਡੀਗੜ੍ਹ ਤੋਂ ਸੋਸ਼ਲ ਵਰਕ ’ਚ ਪਦਮਸ਼੍ਰੀ ਲਈ ਚੁਣੇ ਜਾਣ ਵਾਲੇ ਇਕੋ-ਇਕ ਮੈਂਬਰ ਹਨ। ਰੇਹੜੀ ਵਾਲੇ ਨੂੰ ਪਦਮਸ਼੍ਰੀ ਲਈ ਚੁਣੇ ਤੋਂ ਬਾਅਦ ਲੰਗਰ ਬਾਬਾ ਮੀਡੀਆ ’ਚ ਇਕਦਮ ਚਰਚਾ ’ਚ ਆ ਗਏ ਸਨ। ਆਹੂਜਾ ਆਪਣੇ ਲੰਗਰ ਮਿਸ਼ਨ ’ਚ ਪਤਨੀ ਨਿਰਮਲ ਆਹੂਜਾ ਅਤੇ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਡਰਾਈਵਰ ਧਰਮਬੀਰ ਦਾ ਵਿਸ਼ੇਸ਼ ਯੋਗਦਾਰ ਮੰਨਦੇ ਹਨ।

- Advertisement -

 

Share this Article
Leave a comment