ਟੋਰਾਂਟੋ:ਆਰਬੀਆਈ ਨੇ ਹਾਲ ਹੀ ਵਿੱਚ 20 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਨੋਟਬੰਦੀ ਤੋਂ ਬਾਅਦ 200, 50 ਅਤੇ 10 ਰੁਪਏ ਦੇ ਨਵੇਂ ਨੋਟ ਮਾਰਕਿਟ ਵਿੱਚ ਆਏ। ਨੋਟਾਂ ਦੀ ਚਰਚਾ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜੋਰਾਂ ‘ਤੇ ਹੈ। ਹਾਲ ਹੀ ਵਿੱਚ ਕੈਨੇਡਾ ਦੇ ਇੱਕ ਨੋਟ ਨੂੰ Bank Note of the Year Award 2018 ਮਿਲਿਆ ਹੈ। ਇਹ ਦੁਨੀਆ ਦਾ ਪਹਿਲਾ ਵਰਟਿਕਲ ਨੋਟ ਵੀ ਹੈ ਵਰਟੀਕਲ ਭਾਵ ਲੰਬ ਆਕਾਰੀ ਨੋਟ ਹੈ।
ਇੰਟਰਨੈਸ਼ਨਲ ਬੈਂਕ ਨੋਟ ਸੁਸਾਇਟੀ ਵੱਲੋਂ ਕਰੰਸੀ ਦਾ ਮੁਕਾਬਲਾ ਕਰਵਾਇਆ ਗਿਆ ਸੀ ਅਤੇ ਜਿਸ ਵਿਚ ਕੈਨੇਡਾ ਵੱਲੋਂ ਇਸ ਮੁਕਾਬਲੇ ਵਿਚ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਵਾਇਲਾ ਡਜ਼ਮੰਡ ਦੀ ਤਸਵੀਰ ਵਾਲਾ 10 ਡਾਲਰ ਦਾ ਨੋਟ ਭੇਜਿਆ ਗਿਆ। ਕੈਨੇਡਾ ਦੇ ਕਰੰਸੀ ਨੋਟ ਨੂੰ ਭਾਵੇਂ ਹੋਰਨਾਂ ਮੁਲਕਾਂ ਤੋਂ ਸਖ਼ਤ ਟੱਕਰ ਮਿਲੀ ਪਰ ਅੰਤ ਵਿਚ ਇਸ ਨੂੰ ਬਿਹਤਰੀਨ ਦਾ ਖ਼ਿਤਾਬ ਦੇ ਦਿਤਾ ਗਿਆ। ਅੰਤਰਰਾਸ਼ਟਰੀ ਮੁਕਾਬਲੇ ‘ਚ ਸਵਿਟਜ਼ਰਲੈਂਡ, ਨਾਰਵੇ ਅਤੇ ਰੂਸ ਵਰਗੇ 15 ਦੇਸ਼ਾਂ ਦੇ ਕਰੰਸੀ ਨੋਟ ਸ਼ਾਮਲ ਕੀਤੇ ਗਏ।
We’re thrilled to announce our #vertical10 featuring #ViolaDesmond and the @CMHR_News was awarded 2018 Bank Note of the Year by @theibns! 👏 🥇 Explore Canada’s newest bill: https://t.co/7CBm94ONHq https://t.co/vV0fub804B
— Bank of Canada (@bankofcanada) April 17, 2019
ਦੱਸ ਦੇਈਏ ਕਿ ਕੈਨੇਡਾ ਦੇ ਇਸ ਜੇਤੂ ਨੋਟ ਦੇ ਪਿੱਛੇ ਮਨੁੱਖੀ ਅਧਿਕਾਰ ਮਿਊਜ਼ੀਅਮ ਦਾ ਚਿੱਤਰ ਵੀ ਛਪਿਆ ਹੋਇਆ ਹੈ। ਡਜ਼ਮੰਡ ਕੈਨੇਡਾ ਦੀ ਪਹਿਲੀ ਮਹਿਲਾ ਹੈ ਜਿਸ ਦੀ ਤਸਵੀਰ ਕਿਸੇ ਬੈਂਕ ਨੋਟ ‘ਤੇ ਪ੍ਰਮੁੱਖਤਾ ਨਾਲ ਛਾਪੀ ਗਈ। ਇਸ ਮੁਕਾਬਲੇ ‘ਚ ਸਵਿਟਜ਼ਰਲੈਂਡ ਦੇ 200 ਫ਼੍ਰੈਂਕ ਵਾਲੇ ਨੋਟ ਨੂੰ ਦੂਜਾ ਸਥਾਨ ਮਿਲਿਆ, ਜਦ ਕਿ ਨਾਰਵੇ ਦੇ 500 ਕ੍ਰੋਨਰ ਵਾਲਾ ਨੋਟ ਤੀਜੇ ਸਥਾਨ ‘ਤੇ ਰਿਹਾ। ਉਧਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਪਿਛਲੇ ਸਮੇਂ ਦੌਰਾਨ ਛਾਪੇ ਕੁਝ ਨੋਟ ਵੀ ਮੁਕਾਬਲੇ ਵਿਚ ਸ਼ਾਮਲ ਕੀਤੇ ਗਏ ਪਰ ਪਹਿਲੇ ਤਿੰਨ ਸਥਾਨਾਂ ਵਿਚ ਕੋਈ ਸ਼ਾਮਲ ਨਾ ਹੋ ਸਕਿਆ।