ਨਿਊਜ ਡੈਸਕ : ਪਿਛਲੇ ਸਾਲ ਦੇ ਅਖੀਰ ਵਿਚ ਚੀਨ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ 2 ਲਖ 70,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਰਿਪੋਰਟਾਂ ਅਨੁਸਾਰ, ਮੌਤ ਦੀ ਇਹ ਗਿਣਤੀ ਸ਼ੁੱਕਰਵਾਰ ਨੂੰ ਇਕੱਤਰ ਕੀਤੇ ਅਧਿਕਾਰਤ ਅੰਕੜਿਆਂ ਤੋਂ ਸਾਹਮਣੇ ਆਈ ਹੈ। ਕੁਲ ਮਿਲਾ ਕੇ, ਵਿਸ਼ਵ ਭਰ ਵਿਚ 38 ਲਖ 77 ਹਜਾਰ 7 ਸੌ 72 ਸਕਾਰਾਤਮਕ ਮਾਮਲਿਆਂ ਵਿਚੋਂ 2 ਲਖ 70 ਹਜਾਰ ,9ਸੌ 27 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਦਸ ਦੇਈਏ ਕਿ ਸਭ ਤੋਂ ਵਧ ਪ੍ਰਭਾਵਤ ਮਹਾਂਦੀਪ ਯੂਰਪ ਵਿੱਚ, 1,678,485 ਕੇਸ ਸਕਰਾਤਮਕ ਪਾਏ ਗਏ ਹਨ ਅਤੇ ਇਨ੍ਹਾਂ ਵਿਚੋਂ 153,367 ਦੀ ਮੌਤ ਹੋ ਗਈ। ਇਸ ਵਿਚ ਸਭ ਤੋਂ ਵੱਧ 75,781 ਮੌਤਾਂ ਅਮਰੀਕਾ ਵਿਚ ਹੋਈਆਂ ਹਨ। ਇਸ ਤੋਂ ਬਾਅਦ ਬ੍ਰਿਟੇਨ ਵਿਚ 31,241, ਇਟਲੀ ਵਿਚ 30,201, ਸਪੇਨ ਵਿਚ 26,299 ਅਤੇ ਫਰਾਂਸ ਵਿਚ 25,987 ਮੌਤਾਂ ਹੋਈਆਂ।