ਜਹਾਜ਼ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਯਾਤਰੀ ਨੇ ਅਚਾਨਕ ਖੋਲ੍ਹਿਆ ਐਮਰਜੈਂਸੀ ਗੇਟ

Rajneet Kaur
3 Min Read

ਨਿਊਜ਼ ਡੈਸਕ: ਥਾਈਲੈਂਡ ਦੇ ਚਿਆਂਗ ਮਾਈ ਏਅਰਪੋਰਟ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਬੁੱਧਵਾਰ (7 ਫਰਵਰੀ) ਨੂੰ ਜਹਾਜ਼ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਇਕ ਯਾਤਰੀ ਨੇ ਅਚਾਨਕ ਐਮਰਜੈਂਸੀ ਐਗਜ਼ਿਟ ਖੋਲ੍ਹ ਦਿੱਤਾ। ਇਸ ਘਟਨਾ ਤੋਂ ਬਾਅਦ ਜਹਾਜ਼ ਦੇ ਅੰਦਰ ਹਫੜਾ-ਦਫੜੀ ਮਚ ਗਈ। ਇਹ ਜਹਾਜ਼ ਬੈਂਕਾਕ ਜਾ ਰਿਹਾ ਸੀ। ਇਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਯਾਤਰੀ ਕੈਨੇਡਾ ਦਾ ਵਸਨੀਕ ਹੈ। ਇਹ ਘਟਨਾ ਰਾਤ ਨੂੰ ਵਾਪਰੀ।  ਰਿਪੋਰਟ ਮੁਤਾਬਕ ਇਸ ਘਟਨਾ ‘ਚ ਜਹਾਜ਼ ਦੀ ਇਨਫਲੇਟੇਬਲ ਸਲਾਈਡ ਐਕਟੀਵੇਟ ਹੋ ਗਈ, ਜਿਸ ਕਾਰਨ ਫਲਾਈਟ ‘ਚ ਦੇਰੀ ਹੋਈ।

ਸਥਾਨਿਕ ਪੁਲਿਸ ਨੇ ਕੈਨੇਡੀਅਨ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਯਾਤਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਨੇ ਭੁਲੇਖੇ ਕਾਰਨ ਜਹਾਜ਼ ਦਾ ਐਮਰਜੈਂਸੀ ਐਗਜ਼ਿਟ ਖੋਲ੍ਹਿਆ ਸੀ। ਵਕੀਲ ਜੀਰਾਵਤ ਯਾਰਨਕਿਆਤਪਕਦੀ ਨੇ ਸਥਾਨਿਕ ਪ੍ਰਸਾਰਕ ਥਾਈਪੀਬੀਐਸ ਨੂੰ ਦੱਸਿਆ ਕਿ ਯਾਤਰੀ ਨੇ ਦਰਵਾਜ਼ਾ ਖੋਲ੍ਹਣਾ ਮੰਨਿਆ ਹੈ । ਇਸ ਦਾ ਕਾਰਨ ਇਹ ਸੀ ਕਿ ਲੋਕ ਉਸ ਦਾ ਪਿੱਛਾ ਕਰ ਰਹੇ ਸਨ। ਉਸ ਦੇ ਵਿਵਹਾਰ ਤੋਂ ਲੱਗਦਾ ਸੀ ਕਿ ਉਹ ਭੁਲੇਖਾ ਪਾ ਰਿਹਾ ਸੀ। ਇਕ ਯਾਤਰੀ ਅਨਨਿਆ ਤਿਆਂਗਤੇ ਨੇ ਦੱਸਿਆ ਕਿ ਜਿਵੇਂ ਹੀ ਵਿਅਕਤੀ ਨੇ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਖੋਲ੍ਹਿਆ ਤਾਂ ਜਹਾਜ਼ ਦੇ ਅੰਦਰ ਹਫੜਾ-ਦਫੜੀ ਮਚ ਗਈ। “ਜੇ ਅਸੀਂ ਸਮੁੰਦਰੀ ਤਲ ਤੋਂ 30,000 ਫੁੱਟ ਉੱਚੇ ਹੁੰਦੇ ਤਾਂ ਕੀ ਹੁੰਦਾ?

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚਿਆਂਗ ਮਾਈ ਏਅਰਪੋਰਟ ਦੇ ਡਾਇਰੈਕਟਰ ਰੋਨਾਕੋਰਨ ਚੈਲੇਰਮਸੇਨਯਾਕੋਰਨ ਨੇ ਕਿਹਾ ਕਿ ਜਹਾਜ਼ ਨੂੰ ਟੇਕਆਫ ਤੋਂ ਪਹਿਲਾਂ ਟਰਮੀਨਲ ‘ਤੇ ਵਾਪਸ ਲਿਜਾਣਾ ਪਿਆ ਤਾਂ ਜੋ ਤਕਨੀਸ਼ੀਅਨ ਸੁਰੱਖਿਆ ਜਾਂਚ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਨ ਹਵਾਈ ਅੱਡੇ ’ਤੇ ਘੱਟੋ-ਘੱਟ ਇੱਕ ਦਰਜਨ ਉਡਾਣਾਂ ਪ੍ਰਭਾਵਿਤ ਹੋਈਆਂ ਹਨ। “ਜਹਾਜ਼ ਨੂੰ ਟਰਮੀਨਲ ‘ਤੇ ਵਾਪਸ ਲਿਆਂਦਾ ਗਿਆ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਟੈਕਨੀਸ਼ੀਅਨਾਂ ਨੇ ਸੁਰੱਖਿਆ ਜਾਂਚ ਕੀਤੀ। ਜਾਂਚ ਤੋਂ ਬਾਅਦ, ਜਹਾਜ਼ ਨੂੰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਰਵਾਨਾ ਕਰਨ ਲਈ ਮਨਜ਼ੂਰੀ ਦਿੱਤੀ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment