ਦਿੱਲੀ: ਪਟਪੜਗੰਜ ਇਲਾਕੇ ‘ਚ ਲੱਗੀ ਅੱਗ, 1 ਦੀ ਮੌਤ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਗ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਦੀ ਸਵੇਰ ਦਿੱਲੀ ਦੇ ਉਦਯੋਗਿਕ ਖੇਤਰ ਪਟਪੜਗੰਜ ਦੀ ਇੱਕ ਪ੍ਰਿੰਟਿੰਗ ਪ੍ਰੈਸ ‘ਚ ਅੱਗ ਲੱਗ ਗਈ।

ਖਬਰਾ ਮੁਤਾਬਕ ਇਸ ਭਿਆਨਕ ਅੱਗ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫਾਇਰ ਬ੍ਰਿਗੇਡ ਦੀ 32 ਗੱਡੀਆਂ ਘਟਨਾ ਮੌਕੇ ‘ਤੇ ਮੌਜੂਦ ਸਨ। ਮਿਲੀ ਜਾਣਕਾਰੀ ਮੁਤਾਬਕ ਅੱਗ ਸਵੇਰ ਦੇ ਤਿੰਨ ਵਜੇ ਕਰੀਬ ਲੱਗੀ।

ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਦੌਰਾਨ ਰਾਜਧਾਨੀ ਦਿੱਲੀ ‘ਚ ਅੱਗ ਦੀਆਂ ਕਈ ਭਿਆਨਕ ਘਟਨਾਵਾਂ ਵਾਪਰ ਚੁੱਕੀਆਂ ਹਨ। ਜਿਸ ‘ਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਬੀਤੇ ਸਾਲ ਦੇ ਦਸੰਬਰ ਮਹੀਨੇ ਰਾਜਧਾਨੀ ਦਿੱਲੀ ਦੇ ਕਿਰਾੜੀ ਸਥਿਤ ਇੰਦਰ ਇੰਕਲੇਵ ਫੇਸ-1 ‘ਚ ਸ਼ਾਰਟ ਸਰਕਟ ਹੋਣ ਕਾਰਨ ਦੋ ਮੰਜ਼ਿਲਾਂ ਇਮਾਰਤ ਨੂੰ ਅੱਗ ਲੱਗ ਗਈ ਸੀ, ਜਿਸ ‘ਚ 9 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਵੀ ਹੋਏ ਸਨ। ਇਸ ਤੋਂ ਇਲਾਵਾ ਦਿੱਲੀ ਦੀ ਅਨਾਜ ਮੰਡੀ ‘ਚ ਲੱਗੀ ਭਿਆਨਕ ਅੱਗ ਕਾਰਨ ਵੀ 45 ਲੋਕਾਂ ਦੀ ਮੌਤ ਹੋ ਗਈ ਸੀ।

- Advertisement -

Share this Article
Leave a comment