ਦਿੱਲੀ ’ਚ ਭਿਆਨਕ ਸੜਕ ਹਾਦਸਾ, ਆਟੋ ‘ਤੇ ਪਲਟਿਆ ਕੰਟੇਨਰ, 4 ਲੋਕਾਂ ਦੀ ਮੌਤ

TeamGlobalPunjab
1 Min Read

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਈਟੀਓ ਖੇਤਰ ’ਚ ਇਕ ਭਿਆਨਕ ਸੜਕ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ।ਆਟੋ ਰਿਕਸ਼ਾ ‘ਤੇ ਕੰਟੇਨਰ ਪਲਟਣ ਕਾਰਨ ਆਟੋ ਚਾਲਕ ਤੇ ਸਵਾਰੀਆਂ ਦੀ ਮੌਤ ਹੋ ਗਈ ਹੈ।  ਕੰਟੇਨਰ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।

ਜਾਣਕਾਰੀ ਅਨੁਸਾਰ, ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਸਟੇਡੀਅਮ ਨੇੜੇ ਇਕ ਬੇਕਾਬੂ ਕੰਟੇਨਰ ਇਕ ਆਟੋ ਰਿਕਸ਼ਾ ‘ਤੇ ਪਲਟ ਗਿਆ। ਇਸ ਕਾਰਨ ਆਟੋ ‘ਚ ਬੈਠੇ ਤਿੰਨ ਸਵਾਰੀਆਂ ਅਤੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਫਰਾਰ ਹੈ। ਘਟਨਾ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਫਿਲਹਾਲ ਪੁਲਿਸ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ।  ਦੱਸਿਆ ਜਾ ਰਿਹਾ ਹੈ ਕਿ ਹਾਦਸਾ ਏਨੀ ਤੇਜ਼ ਗਤੀ ਨਾਲ ਹੋਇਆ ਕਿ ਆਟੋ ‘ਚ ਸਵਾਰ ਲੋਕਾਂ ਨੂੰ ਕੁਝ ਸਮਝ ‘ਚ ਆਉਂਦਾ ਇਸ ਤੋਂ ਪਹਿਲਾਂ ਹੀ ਉਹ ਕੰਟੇਨਰ ਦੇ ਹੇਠਾਂ ਦੱਬ ਗਏ।

Share this Article
Leave a comment