ਤੁਸੀਂ ਵੀ ਪ੍ਰੇਸ਼ਾਨ ਹੋ ਆਪਣੇ ਗੁੱਸੇ ਤੋਂ, ਤਾਂ ਅਪਣਾਓ ਇਹ ਉਪਾਅ

TeamGlobalPunjab
2 Min Read

ਨਿਊਜ਼ ਡੈਸਕ – ਹਰ ਇੱਕ ਨੂੰ ਗੁੱਸਾ ਆਉਂਦਾ ਹੈ ,ਜੇਕਰ ਕੋਈ ਕਹਿੰਦਾ ਹੈ ਕਿ ਮੈਨੂੰ ਕਦੇ ਗੁੱਸਾ ਨਹੀਂ ਆਉਂਦਾ,ਇਹ ਸੱਚ ਨਹੀਂ ਹੋ ਸਕਦਾ। ਕੋਈ ਛੇਤੀ ਤੇ ਜਲਦੀ ਛੋਟੀਆਂ ਚੀਜ਼ਾਂ ‘ਤੇ ਗੁੱਸਾ ਕਰਦਾ ਹੈ, ਕੋਈ ਗੰਭੀਰ ਗੱਲਾਂ ਤੇ ਗੁੱਸਾ ਕਰਦਾ ਹੈ। ਅਜਿਹੀ ਸਥਿਤੀ ‘ਚ ਉਹ ਆਪਣੇ ਆਪ ਗੁਆ ਲੈਂਦੇ ਹਨ ਤੇ ਸਾਹਮਣੇ ਵਾਲੇ ਲਈ ਅਜਿਹੇ ਸ਼ਬਦ ਬੋਲਦੇ ਹਨ ਜਿਸ ਲਈ ਉਹਨਾਂ ਨੂੰ ਬਾਅਦ ‘ਚ ਪਛਤਾਵਾ ਕਰਨਾ ਪੈਂਦਾ ਹੈ। ਜੇ ਤੁਸੀਂ ਵੀ ਗੁੱਸੇ ‘ਚ ਆ ਜਾਂਦੇ ਹੋ ਤੇ ਕਿਸੇ ਚੀਜ਼ ‘ਤੇ ਤੇਜ਼ੀ ਨਾਲ ਗੁੱਸਾ ਕਰਦੇ ਹੋ, ਤਾਂ ਤੁਹਾਨੂੰ ਇਸ ਨੂੰ ਨਿਯੰਤਰਣ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਹ ਸਿਹਤ ਲਈ ਚੰਗਾ ਨਹੀਂ ਹੈ। ਇਹ ਕੁਝ ਉਪਾਅ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਾਫ਼ੀ ਹੱਦ ਤਕ ਗੁੱਸਾ  ‘ਤੇ ਕਾਬੂ ਪਾ ਸਕਦੇ ਹੋ

ਲੰਬੇ ਸਾਹ ਲਓ
ਜੇ ਤੁਸੀਂ ਕਿਸੇ ਚੀਜ਼ ‘ਤੇ ਤੇਜ਼ੀ ਨਾਲ ਜ਼ਿਆਦਾ ਗੁੱਸੇ ਹੋ ਰਹੇ ਹੋ, ਤਾਂ ਅਜਿਹੀ ਸਥਿਤੀ ‘ਚ ਤੁਸੀਂ ਲੰਬੇ ਸਾਹ ਲੈਣ ਦੀ ਕੋਸ਼ਿਸ਼ ਕਰੋ।

ਠੰਡਾ ਪਾਣੀ
ਗੁੱਸੇ ਨੂੰ ਸ਼ਾਂਤ ਕਰਨ ਲਈ ਠੰਡੇ ਪਾਣੀ ਦਾ ਇਕ ਗਲਾਸ ਪੀ ਸਕਦੇ ਹੋ, ਅਜਿਹੀ ਸਥਿਤੀ ‘ਚ ਜਿੱਥੇ ਗੁੱਸੇ ਦੀ ਤੀਬਰਤਾ ਨੂੰ ਘਟਾਇਆ ਜਾ ਸਕਦਾ ਹੈ ਉੱਥੇ ਹੀ ਇਹ ਸ਼ਬਦਾਂ ਦੀ ਚੋਣ ‘ਚ ਵੀ ਸਹਾਇਤਾ ਕਰਦਾ ਹੈ। ਇਹ ਤੁਹਾਡੀ ਸਿਹਤ ਲਈ ਵੀ ਲਾਭਕਾਰੀ ਹੋਵੇਗਾ।

ਸੰਗੀਤ ਸੁਣੋ
ਜੇ ਤੁਸੀਂ ਕਿਸੇ ਬਾਰੇ ਸੋਚਣ ਤੋਂ ਬਾਅਦ ਬਹੁਤ ਗੁੱਸਾ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਸੰਗੀਤ ਸੁਣਨਾ ਚਾਹੀਦਾ ਹੈ, ਗੁੱਸੇ ਦੀ ਸਥਿਤੀ ‘ਚ, ਤੁਸੀਂ ਇਕ ਅਜਿਹਾ ਗਾਣਾ ਸੁਣੋ ਜੋ ਤੁਹਾਡੇ ਮਨ ਨੂੰ ਸ਼ਾਂਤ ਕਰੇ।  ਤੁਸੀਂ ਆਪਣੇ ਰੋਜ਼ਮਰ੍ਹਾ ਦੇ ਜੀਵਨ ‘ਚ ਮੈਡੀਟੇਸ਼ਨ ਨੂੰ ਸ਼ਾਮਲ ਕਰਨ ਨਾਲ ਵੀ ਵਿਅਕਤੀ ਹੌਲੀ ਹੌਲੀ ਆਪਣੇ ਗੁੱਸੇ  ‘ਤੇ ਨਿਯੰਤਰਣ ਕਰਨਾ ਸਿੱਖਦਾ ਹੈ।

ਚੰਗੀ ਨੀਂਦ ਲਓ
ਇਹ ਬਹੁਤ ਵਾਰ ਦੇਖਿਆ ਗਿਆ ਹੈ ਕਿ ਕਾਫ਼ੀ ਲੋਕ ਨੀਂਦ ਨਾ ਆਉਣ ‘ਤੇ ਥੱਕੇ ਹੋਣ ਦੀ ਸਥਿਤੀ ‘ਚ ਵੀ ਚਿੜਚਿੜੇ ਹੋ ਜਾਂਦੇ ਹਨ ਤੇ ਜਲਦੀ ਗੁੱਸੇ ‘ਚ ਆ ਜਾਂਦੇ ਹਨ। ਜੇ ਤੁਸੀਂ ਅਕਸਰ ਛੋਟੀਆਂ ਚੀਜ਼ਾਂ ‘ਤੇ ਵੀ ਗੁੱਸਾ ਕਰਦੇ ਹੋ, ਤਾਂ ਤੁਹਾਨੂੰ ਡੂੰਘੀ ਨੀਂਦ ਲੈਣ ਦੀ ਜ਼ਰੂਰਤ ਹੈ। ਇਹ ਤੁਹਾਡੇ ਗੁੱਸੇ ਦੀ ਸਥਿਤੀ ਨੂੰ ਸੁਧਾਰ ਦੇਵੇਗਾ

Share This Article
Leave a Comment