ਖਰੜ : ਇਸ ਵੇਲੇ ਦੀ ਵੱਡੀ ਖਬਰ ਖਰੜ ਤੋਂ ਆ ਰਹੀ ਹੈ ਜਿੱਥੇ ਇੱਕ ਤਿੰਨ ਮੰਜ਼ਲਾ ਇਮਾਰਤ ਦੇ ਡਿੱਗ ਜਾਣ ਕਾਰਨ ਕਈ ਮਜ਼ਦੂਰ ਹੇਠਾਂ ਦਬ ਗਏ ਸਨ। ਉਸ ਵੇਲੇ ਤੋਂ ਹੀ ਰਾਹਤ ਕਾਰਜ ਚਲਾਏ ਜਾ ਰਹੇ ਸਨ। ਇਸ ਦੌਰਾਨ ਹੁਣ ਪਤਾ ਲੱਗਾ ਹੈ ਕਿ ਇੱਕ ਜੇਸੀਬੀ ਆਪਰੇਟਰ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਤਿੰਨ ਵਿਅਕਤੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਸੀ ਕਿ ਜਿਉਂ ਹੀ ਇਹ ਰਾਹਤ ਕਾਰਜ ਪੂਰੇ ਹੋ ਜਾਂਦੇ ਹਨ ਤਾਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਕਿਵੇਂ ਵਾਪਰੀ।