ਡੇਰਾ ਮੁਖੀ ਨੂੰ ਮਿੱਲੀ ਫਰਲੋ ਤੇ ਰੰਧਾਵਾ ਨੇ ਬੀਜੇਪੀ ਸਮੇਤ ਕੈਪਟਨ ਤੇ ਅਕਾਲੀ ਘੇਰੇ

TeamGlobalPunjab
1 Min Read

ਚੰਡੀਗੜ੍ਹ  – ਡੇਰਾ ਮੁਖੀ ਰਾਮ ਰਹੀਮ ਨੂੰ ਜੇਲ੍ਹ ਤੋੰ 21 ਦਿਨਾਂ ਦੀ ਛੁੱਟੀ ਤੇ ਬਾਹਰ ਆਓਣ ਤੇ ਪ੍ਰਤੀਕਿਰਿਆ ਦਿੰਦੇ ਹੋਏ ਡਿਪਟੀ  ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ  ਭਾਰਤੀ ਜਨਤਾ ਪਾਰਟੀ  ਦੇ ਨਾਲ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ,  ਪ੍ਰਕਾਸ਼ ਬਾਦਲ , ਬਿਕਰਮ ਸਿੰਘ ਮਜੀਠੀਆ  ਤੇ ਸੁਖਦੇਵ ਸਿੰਘ ਢੀਂਡਸਾ ਨੂੰ  ਇਸ ਮਾਮਲੇ ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਕਿ ਫ਼ਿਰਕੂ ਪਾਰਟੀਆਂ ਵੱਲੋਂ  ਖੇਡੀ ਗਈ ਇਸ ਖੇਡ ਦਾ ਪੰਜਾਬ ਦੇ ਲੋਕ ਚੋਣਾਂ ਵਿੱਚ ਜਵਾਬ ਦੇਣਗੇ।

ਰੰਧਾਵਾ ਨੇ ਆਪਣੇ ਟਵਿੱਟਰ ਅਕਾਉਂਟ ਤੇ ਪੋਸਟ ਪਾ ਕੇ ਕਿਹਾ ਕਿ ਇਸ ਤੋਂ ਪਹਿਲਾਂ ਵੀ  ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਵੱਲੋਂ  ਡੇਰਾ ਮੁਖੀ ਨੂੰ ਮੁਆਫ ਕਰਕੇ ਸਿੱਖ ਕੌਮ ਦੇ ਜ਼ਖ਼ਮਾਂ ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਰੰਧਾਵਾ ਨੇ ਕਿਹਾ  ਕਿ ਜਬਰ ਜਨਾਹ, ਕਤਲ ਵਰਗੇ ਸੰਗੀਨ ਅਪਰਾਧਕ ਮਾਮਲਿਆਂ  ਵਿੱਚ ਸਜ਼ਾਯਾਫਤਾ ਡੇਰਾ ਮੁਖੀ ਰਾਮ ਰਹੀਮ  ਨੂੰ ਚੋਣਾਂ ਤੋਂ ਐਨ ਪਹਿਲਾਂ ਖੁੱਲ੍ਹਾ ਛੱਡਣ ਨਾਲ  ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ  ਸਾਂਝ ਜੱਗ ਜ਼ਾਹਰ ਹੋ ਗਈ ਹੈ।

ਦੱਸ ਦੇਈਏ ਕਿ ਅੱਜ ਡੇਰਾ ਮੁਖੀ ਰਾਮ ਰਹੀਮ ਅਦਾਲਤ ਵੱਲੋਂ ਦਿੱਤੀ ਗਈ 21 ਦਿਨਾਂ ਦੀ ਫਰਲੋ  ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਹਨ। ਸਿਆਸੀ ਧਿਰਾਂ ਵੱਲੋਂ  ਇਸ ਗੱਲ ਤੇ ਵੱਖ ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ।

Share this Article
Leave a comment