ਡਾ. ਰਾਜਿੰਦਰ ਸਿੰਘ ਪੀ.ਏ.ਯੂ. ਦੇ ਨਵੇਂ ਸਹਿਯੋਗੀ ਨਿਰਦੇਸ਼ਕ ਬੀਜ ਨਿਯੁਕਤ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਬਜ਼ੀਆਂ ਦੇ ਖੇਤਰ ਵਿੱਚ ਪਸਾਰ ਮਾਹਿਰ ਡਾ. ਰਾਜਿੰਦਰ ਸਿੰਘ ਨੇ ਅੱਜ ਸਹਿਯੋਗੀ ਨਿਰਦੇਸ਼ਕ ਬੀਜ ਵਜੋਂ ਅਹੁਦਾ ਸੰਭਾਲ ਲਿਆ। ਖੋਜ, ਅਧਿਆਪਨ ਅਤੇ ਬੀਜ ਉਤਪਾਦਨ ਵਿੱਚ 18 ਸਾਲ ਦਾ ਤਜਰਬਾ ਰੱਖਣ ਵਾਲੇ ਡਾ. ਰਾਜਿੰਦਰ ਸਿੰਘ ਨੇ ਕਿਸਾਨ ਸੇਵਾ ਸਲਾਹਕਾਰ ਕੇਂਦਰ ਗੁਰਦਾਸਪੁਰ ਵਿਖੇ ਜ਼ਿਲਾ ਪਸਾਰ ਮਾਹਿਰ ਵਜੋਂ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਅਤੇ ਸਬਜ਼ੀਆਂ ਦੇ ਬੀਜਾਂ ਦੇ ਵਿਗਿਆਨੀ ਵਜੋਂ ਪਦ ਉਨਤ ਹੋਏ। ਉਹਨਾਂ ਨੇ ਮੇਥੀ, ਮੂਲੀ ਅਤੇ ਬਰੌਕਲੀ ਦੀਆਂ ਤਿੰਨ ਕਿਸਮਾਂ ਵਿਕਸਿਤ ਕਰਨ ਤੋਂ ਇਲਾਵਾ 17 ਉਤਪਾਦਨ ਤਕਨੀਕਾਂ ਦੀ ਖੋਜ ਕਰਕੇ ਆਪਣੇ ਖੇਤਰ ਵਿੱਚ ਉਘਾ ਯੋਗਦਾਨ ਪਾਇਆ।

ਡਾ. ਰਾਜਿੰਦਰ ਸਿੰਘ ਨੇ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਨਵੀਂ ਦਿੱਖ ਦੇ ਕੇ ਵੱਡੇ ਪੱਧਰ ਤੇ ਇਸ ਵਿਧੀ ਦੇ ਪਸਾਰ ਦੀ ਜ਼ਿੰਮੇਵਾਰੀ ਨਿਭਾਈ । ਉਹਨਾਂ ਨੇ ਵਿਸ਼ਾਣੂੰ ਮੁਕਤ ਆਲੂ ਅਤੇ ਹਲਦੀ ਦਾ ਉਤਪਾਦਨ ਵੱਡੇ ਪੱਧਰ ਤੇ ਪਸਾਰਿਆ। ਅਫ਼ਗਾਨ ਡੈਲੀਗੇਟਾਂ ਲਈ ਚਾਰ ਅੰਤਰਰਾਸ਼ਟਰੀ ਸਿਖਲਾਈਆਂ ਦੇ ਆਯੋਜਨ ਵਿੱਚ ਡਾ. ਰਾਜਿੰਦਰ ਸਿੰਘ ਦਾ ਭਰਪੂਰ ਯੋਗਦਾਨ ਰਿਹਾ। ਐਮ ਐਸ ਸੀ ਦੇ 9 ਵਿਦਿਆਰਥੀ ਅਤੇ ਪੀ ਐਚ ਡੀ ਦੇ ਇੱਕ ਵਿਦਿਆਰਥੀ ਨੇ ਉਹਨਾਂ ਦੀ ਨਿਗਰਾਨੀ ਹੇਠ ਆਪਣਾ ਅਕਾਦਮਿਕ ਅਤੇ ਖੋਜ ਕਾਰਜ ਪੂਰਾ ਕੀਤਾ। ਇਸ ਤੋਂ ਇਲਾਵਾ 27 ਖੋਜ ਪੱਤਰ, 20 ਪਸਾਰ ਲੇਖ, 28 ਬੁਲਿਟਨ ਅਤੇ 3 ਕਿਤਾਬਚੇ ਉਹਨਾਂ ਨੇ ਲਿਖੇ ਜੋ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਅਤੇ ਕਾਨਫਰੰਸਾਂ ਦਾ ਹਿੱਸਾ ਬਣੇ।

Share this Article
Leave a comment