ਟੋਰਾਂਟੋ ਅਤੇ ਓਨਟਾਰੀਓ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦਾ ਅੰਕੜਾ ਘਟਿਆ ਜਾਂ ਵਧਿਆ? ਪੜ੍ਹੋ ਪੂਰੀ ਖਬਰ

TeamGlobalPunjab
2 Min Read

ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ 217 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 35 ਮੌਤਾਂ ਵੀ ਹੋਈਆਂ ਹਨ। ਇਸ ਨਾਲ ਕੁੱਲ ਕੇਸਾਂ ਦਾ ਅੰਕੜਾ 6019 ‘ਤੇ ਪੁੱਜ ਗਿਆ ਹੈ ਜਦਕਿ 391 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਵਿਡ-19 ਨੂੰ ਹਰਾਇਆ ਜਾ ਸਕੇ। ਉਹਨਾਂ ਕਿਹਾ ਕਿ ਕੇਸਾਂ ਦੀ ਗਿਣਤੀ ਦਾ ਘੱਟਣਾ ਇੱਕ ਉਮੀਦ ਹੈ।

ਓਨਟਾਰੀਓ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 18702 ਹੋ ਗਈ ਹੈ। 412 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਪਿਛਲੇ ਦੋ ਦਿਨਾਂ ਤੋਂ ਜਿਆਦਾ ਹੈ। 68 ਮਰੀਜ਼ਾਂ ਦੀ ਮੌਤ ਵੀ ਪਿਛਲੇ ਦਿਨ ਹੋਈ ਹੈ ਅਤੇ 13222 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਹ ਕੁੱਲ ਮਰੀਜ਼ਾਂ ਦਾ 71 ਫ਼ੀਸਦੀ ਅੰਕੜਾ ਬਣਦਾ ਹੈ।

ਜੇਕਰ ਟੋਰਾਂਟੋ ਦੀ ਬੀਤੇ ਦਿਨ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 6448 ਸੀ। ਜਿਸ ਵਿੱਚੋਂ 639 ਸੰਭਾਵੀ ਮਰੀਜ਼ ਸਨ। 394 ਮਰੀਜ਼ ਹਸਪਤਾਲ ਵਿੱਚ ਦਾਖਲ ਸਨ ਅਤੇ 469 ਮਰੀਜ਼ਾਂ ਦੀ ਮੌਤ ਹੋ ਗਈ ਸੀ।

ਤੇ ਉਧਰ ਓਨਟਾਰੀਓ ਵਿੱਚ ਬੀਤੇ ਦਿਨ ਨੋਵਲ ਕਰੋਨਾਵਾਇਰਸ ਦੇ 387 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਇਹ ਗਿਣਤੀ ਸੋਮਵਾਰ ਨੂੰ ਰਿਪੋਰਟ ਕੀਤੇ ਗਏ 370 ਨਵੇਂ ਮਾਮਲਿਆਂ ਨਾਲੋਂ ਥੋੜ੍ਹੀ ਜਿਹੀ ਵੱਧ ਦਰਜ ਕੀਤੀ ਗਈ ਸੀ। ਇਸ ਦੌਰਾਨ 61 ਹੋਰ ਲੋਕਾਂ ਦੀ ਮੌਤ ਹੋ ਗਈ ਤੇ ਮਰਨ ਵਾਲਿਆਂ ਦਾ ਕੁੱਲ ਅੰਕੜਾ 1361 ਤੱਕ ਅੱਪੜ ਗਿਆ ਸੀ।ਇਹਨਾਂ ਵਿੱਚੋਂ 697 ਤਾਂ ਲਾਂਗ ਟਰਮ ਕੇਅਰ ਹੋਮਜ਼ ਨਾਲ ਸਬੰਧਤ ਸਨ।

- Advertisement -

Share this Article
Leave a comment