ਟੈਕਸਸ ਚਰਚ ਹਮਲੇ ‘ਚ ਗਨ ਕਾਨੂੰਨ ਨੇ ਬਚਾਈ ਕਈ ਲੋਕਾਂ ਦੀ ਜਾਨ: ਟਰੰਪ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਰਚ ਹਮਲੇ ਤੋਂ ਬਾਅਦ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਟੈਕਸਸ ਰਾਜ ਵਿਚ ਵਾਪਰੀ ਘਟਨਾ ‘ਚ ਗਨ ਕਾਨੂੰਨ ਨੇ ਹੀ ਕਈ ਲੋਕਾਂ ਦੀ ਜਾਨ ਬਚਾਈ। ਟਰੰਪ ਨੇ ਕਿਹਾ ਕਿ ਚਰਚ ਦੇ ਸੁਰੱਖਿਆ ਅਧਿਕਾਰੀ ਨੇ ਉਸ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਜਿਸ ਨੇ ਪ੍ਰਾਰਥਨਾ ਸਭਾ ‘ਚ ਦੋ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਵਾਈਟ ਸੈਟਲਮੈਂਟ ਦੇ ਫੋਰਟ ਵਰਥ ਨਗਰ ਦੇ ਇੱਕ ਗਿਰਜਾਘਰ ‘ਚ ਐਤਵਾਰ ਨੂੰ ਹੋਈ ਗੋਲੀਬਾਰੀ ਅਮਰੀਕਾ ਦੇ ਕਿਸੇ ਧਾਰਮਿਕ ਸਥਾਨ ਤੇ ਹਮਲੇ ਦੀ ਤਾਜ਼ਾ ਘਟਨਾ ਹੈ।

ਡੋਨਲਡ ਟਰੰਪ ਨੇ ਟਵੀਟ ਕਰ ਕਿਹਾ ਸਭ ਕੁਝ ਥੋੜ੍ਹੀ ਦੇਰ ‘ਚ ਖ਼ਤਮ ਹੋ ਗਿਆ ਤੇ ਇਸ ਲਈ ਉਨ੍ਹਾਂ ਬਹਾਦੁਰ ਲੋਕਾਂ ਨੂੰ ਧੰਨਵਾਦ ਜਿਨ੍ਹਾਂ ਨੇ 252 ਸ਼ਰਧਾਲੂਆਂ ਦੀ ਰੱਖਿਆ ਕਰਨ ਲਈ ਜਵਾਬੀ ਕਾਰਵਾਈ ਕੀਤੀ। ਇਨ੍ਹਾਂ ਬਹਾਦਰਾਂ ਨੇ ਲੋਕਾਂ ਦੀ ਜ਼ਿੰਦਗੀਆਂ ਬਚਾਈਆਂ ਤੇ ਟੈਕਸਸ ਕਾਨੂੰਨਾਂ ਨੇ ਉਨ੍ਹਾਂ ਨੂੰ ਹਥਿਆਰ ਰੱਖਣ ਦੀ ਆਗਿਆ ਦਿੱਤੀ।

ਗੋਲੀਬਾਰੀ ਦੇ ਵਿੱਚ ਬੰਦੂਕਧਾਰੀ ਦੀ ਪਹਿਚਾਣ 43 ਸਾਲਾ ਕੀਥ ਥਾਮਸ ਕਿਨੁਨੇਨ ਦੇ ਰੂਪ ਵਿੱਚ ਕੀਤੀ ਗਈ ਹੈ। ਉਹ ਰੀਵਨ ਕੌਕਸ ਦਾ ਰਹਿਣ ਵਾਲਾ ਹੈ ਤੇ ਉਸ ਦਾ ਅਪਰਾਧਿਕ ਰਿਕਾਰਡ ਬਹੁਤ ਲੰਬਾ ਹੈ।

- Advertisement -

Share this Article
Leave a comment