ਜਨਮੇਜਯਾ ਸਿੰਘ ਦੀ ਇਸ ਫਿਲਮ ਰਾਹੀਂ ਬਾਲੀਵੁੱਡ ‘ਚ ਹੋਈ ਐਂਟਰੀ

Rajneet Kaur
2 Min Read

ਚੰਡੀਗੜ੍ਹ: ਮਸ਼ਹੂਰ ਅਤੇ ਨਾਮਵਰ ਪ੍ਰੋਡਕਸ਼ਨ ਹਾਊਸ ਵਜੋਂ ਪ੍ਰਸਿੱਧੀ ਹਾਸਿਲ  ਕਰਨ ਵਾਲੀ ਐਸ.ਆਰ.ਜੀ ਫਿਲਮਜ਼ ਇੰਟਰਨੈਸ਼ਨਲ ਨੇ ਆਪਣੀ ਇੱਕ ਹੋਰ ਸ਼ਾਨਦਾਰ ਫਿਲਮ ‘ਹਮ ਤੁਮ੍ਹੇ ਚਾਹਤੇ ਹੈਂ’ ਦੇ ਪੋਸਟਰ ਲਾਂਚ ਕੀਤਾ। ਜਿਸ ‘ਚ  ਫਿਲਮ ਦੀ ਰਿਲੀਜ਼ਿੰਗ ਬਾਰੇ ਵੀ ਐਲਾਨ ਕੀਤਾ ਗਿਆ। ਗੋਵਿੰਦ ਬਾਂਸਲ ਅਤੇ ਰੀਮਾ ਲਹਿਰੀ ਦੁਆਰਾ ਸਾਂਝੇ ਤੌਰ ‘ਤੇ ਬਣਾਈ ਗਈ, ‘ਹਮ ਤੁਮ੍ਹੇ ਚਾਹਤੇ ਹੈਂ’ ਇੱਕ ਅਜਿਹੀ ਫਿਲਮ ਹੈ ਜੋ ਦਰਸ਼ਕਾਂ ਲਈ ਸ਼ਾਨਦਾਰ ਕਹਾਣੀਆਂ ਪੇਸ਼ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਰਾਜਨ ਲਾਇਲਪੁਰੀ ਦੇ ਸ਼ਾਨਦਾਰ ਨਿਰਦੇਸ਼ਨ ਨਾਲ ਸ਼ਿੰਗਾਰੀ ਇਹ ਫਿਲਮ ਦਰਸ਼ਕਾਂ ਨੂੰ ਇਕ ਰੋਮਾਂਚਕ ਸਫਰ ‘ਤੇ ਲੈ ਜਾਵੇਗੀ।

ਜਨਮੇਜਯਾ ਸਿੰਘ ਸਟਾਰਸ ਨਾਲ ਭਰਪੂਰ ਇਸ ਫਿਲਮ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਫਿਲਮ ‘ਚ ਰਿਤੂਪਰਨਾ ਸੇਨਗੁਪਤਾ, ਗੋਵਿੰਦ ਨਾਮਦੇਵ, ਅਨੂਪ ਜਲੋਟਾ, ਰਾਜਪਾਲ ਯਾਦਵ, ਜ਼ਾਕਿਰ ਹੁਸੈਨ, ਅਨੁਸਮਰਿਤੀ ਸਰਕਾਰ, ਅਰੁਣ ਬਖਸ਼ੀ, ਸੁਰਿੰਦਰ ਪਾਲ, ਟੀਨਾ ਘਈ, ਅਨਿਲ ਨਾਗਰਥ, ਕੌਸ਼ਲ ਸ਼ਾਹ, ਸੰਗੀਤਾ ਸਿੰਘ ਅਤੇ ਹਿਤੇਸ਼ ਸਾਂਪਾਲ ਵਰਗੇ ਮਹਾਨ ਕਲਾਕਾਰਾਂ ਦੀ ਵੀ ਤਾਰੀਫ ਕੀਤੀ ਗਈ ਹੈ।

ਫਿਲਮ ਦਾ ਸੰਗੀਤ ਮਰਹੂਮ ਬੱਪੀ ਲਹਿਰੀ ਦੁਆਰਾ ਸੁਰੀਲੇ ਅੰਦਾਜ਼ ਵਿੱਚ ਤਿਆਰ ਕੀਤਾ ਗਿਆ ਹੈ। ਰੀਮਾ ਲਹਿਰੀ ਨੇ ਇੱਕ ਐਸੋਸੀਏਟ ਸੰਗੀਤ ਨਿਰਮਾਤਾ ਵਜੋਂ ਫਿਲਮ ਦੇ ਸੰਗੀਤ ‘ਤੇ ਕੰਮ ਕੀਤਾ ਹੈ। ਫਿਲਮ ਵਿੱਚ ਸ਼ਕਤੀਸ਼ਾਲੀ ਬੈਕਗ੍ਰਾਉਂਡ ਸੰਗੀਤ ਦੇਣ ਦੀ ਜ਼ਿੰਮੇਵਾਰੀ ਬੱਪਾ ਬੀ ਦੀ ਸੀ। ਇਸ ਫ਼ਿਲਮ ਦੇ ਅਰਥ ਭਰਪੂਰ ਅਤੇ ਦਿਲ ਨੂੰ ਛੂਹ ਲੈਣ ਵਾਲੇ ਗੀਤ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਰਾਜਨ ਲਾਇਲਪੁਰੀ ਨੇ ਲਿਖੇ ਹਨ। ਇਸ ਫਿਲਮ ਦੇ ਸਾਰੇ ਗੀਤਾਂ ਨੂੰ ਕਈ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ ਹੈ, ਜਿਨ੍ਹਾਂ ਵਿੱਚ ਬੱਪੀ ਲਹਿਰੀ, ਸ਼ਾਨ, ਰੇਗੋ ਬੀ, ਪਲਕ ਮੁੱਛਲ, ਅਲਕਾ ਯਾਗਨਿਕ, ਸਨਾ ਅਜ਼ੀਜ਼ ਅਤੇ ਅਨੂਪ ਜਲੋਟਾ ਵਰਗੇ ਗਾਇਕ ਸ਼ਾਮਲ ਹਨ।

ਗੋਵਿੰਦ ਬਾਂਸਲ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਂ ਫਿਲਮ ‘ਹਮ ਤੁਮ੍ਹੇ ਚਾਹਤੇ ਹੈਂ’ ਦੁਨੀਆ ਨੂੰ ਦਿਖਾਉਣ ਲਈ ਬਹੁਤ ਉਤਸੁਕ ਹਾਂ। ਅਸੀਂ ਇਹ ਫਿਲਮ ਪੂਰੀ ਮਿਹਨਤ ਅਤੇ ਲਗਨ ਨਾਲ ਬਣਾਈ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੀ ਫਿਲਮ ਨੂੰ ਦਰਸ਼ਕ ਪਸੰਦ ਕਰਨਗੇ।”

- Advertisement -

ਰੀਮਾ ਲਹਿਰੀ ਦਾ ਕਹਿਣਾ ਹੈ ਕਿ ਇਹ ਫਿਲਮ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸ ਫਿਲਮ ਨੂੰ ਪਰਦੇ ‘ਤੇ ਜ਼ਿੰਦਗੀ ‘ਚ ਲਿਆਉਣ ਦਾ ਉਨ੍ਹਾਂ ਦਾ ਸਫਰ ਬਹੁਤ ਰੋਮਾਂਚਕ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਦਰਸ਼ਕ ਵੀ ਇਸ ਫਿਲਮ ਨਾਲ ਇਕ ਖਾਸ ਤਰ੍ਹਾਂ ਦਾ ਸਬੰਧ ਮਹਿਸੂਸ ਕਰਨਗੇ।

Share this Article
Leave a comment