ਟਰੰਪ ਨੇ WHO ‘ਤੇ ਲਗਾਏ ਗੰਭੀਰ ਦੋਸ਼! ਕਿਹਾ “ਕੋਰੋਨਾ ਨੂੰ ਲੈ ਕੇ ਨਜਰ ਅੰਦਾਜ ਕੀਤੀਆਂ ਅਹਿਮ ਮੇਲਾਂ”

TeamGlobalPunjab
1 Min Read

ਵਾਸ਼ਿੰਗਟਨ : ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ‘ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਡਬਲਯੂਐਚਓ ਉੱਤੇ ਗੰਭੀਰ ਦੋਸ਼ ਲਾਉਂਦਿਆਂ 3 ਸਵਾਲ ਖੜੇ ਕੀਤੇ ਹਨ। ਟਰੰਪ ਨੇ ਇੱਕ ਪੱਤਰਕਾਰ ਦੇ ਹਵਾਲੇ ਨਾਲ ਦੋਸ਼ ਲਾਇਆ ਕਿ ਦਸੰਬਰ ਵਿੱਚ, ਡਬਲਯੂਐਚਓ ਨੂੰ ਤਾਈਵਾਨ ਤੋਂ ਜਾਣਕਾਰੀ ਮਿਲੀ ਸੀ ਕਿ ਮਨੁੱਖਾਂ ਵਿੱਚ ਕੋਰੋਨਾ ਫੈਲ ਸਕਦਾ ਹੈ ਅਤੇ ਡਬਲਯੂਐਚਓ ਨੇ ਨਾ ਸਿਰਫ ਇਸ ਨੂੰ ਨਜ਼ਰ ਅੰਦਾਜ਼ ਕੀਤਾ ਬਲਕਿ ਦੁਨੀਆਂ ਨੂੰ ਗਲਤ ਜਾਣਕਾਰੀ ਦਿੱਤੀ ਹੈ ।

ਦਸ ਦੇਈਏ ਕਿ ਅਮਰੀਕਾ ਵਿਚ ਹੁਣ ਤਕ 34,723 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਜਦੋਂ ਕਿ 6,80,541 ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ।

ਟਰੰਪ ਨੇ ਟਵੀਟ ਕਰਦਿਆਂ ਸਵਾਲ ਕੀਤਾ  ਹੈ ਕਿ ਡਬਲਯੂਐਚਓ ਨੇ ਦਸੰਬਰ ਵਿਚ ਤਾਈਵਾਨੀ ਸਿਹਤ ਅਧਿਕਾਰੀਆਂ ਦੇ ਇਕ ਈਮੇਲ ਨੂੰ ਅਣਦੇਖਾ ਕਿਉਂ ਕੀਤਾ ਕਿ ਮਨੁੱਖਾਂ ਵਿਚ ਕੋਰੋਨਾ ਵਾਇਰਸ ਫੈਲਣ ਦੀ ਸੰਭਾਵਨਾ ਬਾਰੇ ਦੱਸਿਆ ਗਿਆ? 

Share This Article
Leave a Comment