ਜੰਮੂ-ਕਸ਼ਮੀਰ ‘ਚ ਹੁਣ ਹਾਲਾਤ ਠੀਕ ਹੋਣ ਲੱਗੇ ਹਨ ਉਧਮਪੁਰ ਤੇ ਸਾਂਬਾ ਤੋਂ ਬਾਅਦ ਹੁਣ ਸ਼ੁੱਕਰਵਾਰ ਨੂੰ ਜੰਮੂ ‘ਚ ਵੀ ਧਾਰਾ 144 ਹਟਾ ਦਿੱਤੀ ਗਈ ਹੈ। ਜੰਮੂ ‘ਚ ਕੱਲ ਤੋਨ ਸਾਰੇ ਸਕੂਲ ਕਾਲਜ ਖੋਲ੍ਹ ਦਿੱਤ ਜਾਣਗੇ ਉੱਥੇ ਹੀ ਕਸ਼ਮੀਰ ‘ਚ ਵੀ ਸਥਿਤੀ ਕਾਬੂ ‘ਚ ਅ ਰਹੀ ਹੈ।
ਸ਼ੁੱਕਰਵਾਰ ਨੂੰ ਘਾਟੀ ਦੀਆਂ ਸਥਾਨਕ ਮਸਜਿਦਾਂ ਵਿੱਚ ਜੁੰਮੇ ਦੀ ਨਮਾਜ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ। ਹਾਲਾਂਕਿ, ਸ਼੍ਰੀਨਗਰ ਦੇ ਇਤਿਹਾਸਕ ਜਾਮਾ ਮਸਜਿਦ ਵਿੱਚ ਲੋਕਾਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਗਿਆ।
ਜੰਮੂ ਦੇ ਜ਼ਿਲ੍ਹਾ ਡਿਪਟੀ ਮੈਜਿਸਟਰੇਟ ਸੁਸ਼ਮਾ ਚੌਹਾਨ ਨੇ ਕਿਹਾ – ਧਾਰਾ 144 ਦੇ ਹੁਕਮ ਨੂੰ ਜੰਮੂ ਤੋਂ ਵਾਪਸ ਲੈ ਲਿਆ ਹੈ। ਸੀਆਰਪੀਐਫ ਦੇ ਡੀਜੀ ਰਾਜੀਵ ਰਾਏ ਭਟਨਾਗਰ ਨੇ ਸ੍ਰੀਨਗਰ ਵਿੱਚ ਸੀਆਰਪੀਐਫ ਦੀ ਤਾਇਨਾਤੀ ਸੰਬੰਧੀ ਸਥਿਤੀ ਦਾ ਜਾਇਜ਼ਾ ਲਿਆ।
ਤੁੱਥੇ ਹੀ ਰਾਜਪਾਲ ਸਤਿਆਪਾਲ ਮਲਿਕ ਨੇ ਅੱਜ ਕਸ਼ਮੀਰ ਦੇ ਕੁਝ ਇਲਾਕਿਆਂ ਦਾ ਦੌਰਾ ਕਰ ਕਿਹਾ ਕਿ ਰਾਜ ‘ਚ ਹਾਲਾਤ ਸੁਧਰ ਰਹੇ ਹਨ ਤੇ ਇੱਥੇ ਈਦ ਪੂਰੀਸ਼ਾਂਤੀ ਨਾਲ ਮਨਾ ਜਾਵੇਗੀ।
ਜੰਮੂ ਤੋਂ ਹਟਾਈ ਗਈ ਧਾਰਾ 144, ਕੱਲ੍ਹ ਤੋਂ ਖੁਲ੍ਹਣਗੇ ਸਕੂਲ-ਕਾਲਜ

Leave a Comment
Leave a Comment