ਚੰਡੀਗੜ੍ਹ : ਪਿਛਲੇ ਸਾਲ ਅਗਸਤ ਮਹੀਨੇ ਵਿੱਚ ਜ਼ੰਮੂ ਕਸ਼ਮੀਰ ਤੋਂ ਧਾਰਾ 370 ਏ ਨੂੰ ਖਤਮ ਕਰਕੇ ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ ਜਿਸਤੋ ਬਾਅਦ 7 ਮਹੀਨੇ ਦਾ ਸਮਾਂ ਲੰਘ ਚੁੱਕਾ ਹੈ ਪਰ ਹਾਲਾਤ ਹਾਲੇ ਵੀ ਜਿਵੇ ਦੇ ਤਿਵੇ ਬਣੇ ਹੋਏ ਹਨ। ਇਥੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਪਤਰਕਾਰ ਭਾਈਚਾਰੇ ਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੁੱਝ ਦਿਨ ਪਹਿਲਾ ਦੇਸ਼ ਦੇ ਪੱਤਰਕਾਰਾਂ ਦਾ ਤਿੰਨ ਮੈਂਬਰੀ ਵਫਦ ਵੀ ਜ਼ੰਮੂ ਕਸ਼ਮੀਰ ਵਿੱਚ ਹਾਲਾਤਾਂ ਦਾ ਜਾਇਜ਼ਾ ਲੈਣ ਇੰਡੀਅਨ ਜਰਨਾਲਿਸਟ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਦੀ ਅਗਵਾਈ ਵਿਚ ਗਿਆ ਸੀ । ਕਿਹੋ ਜਿਹੇ ਹਨ ਅੱਜ ਜੰਮੂ ਕਸ਼ਮੀਰ ਦੇ ਹਾਲਾਤ ਆਓ ਜਾਣਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਵਲੋਂ ਬਲਵਿੰਦਰ ਸਿੰਘ ਜੰਮੂ ਦੇ ਨਾਲ ਕੀਤੀ ਗਈ ਖਾਸ ਗੱਲਬਾਤ ਰਾਹੀਂ ।