ਵੱਡੀ ਖ਼ਬਰ : ਸਿਵਲ ਹਸਪਤਾਲ ਅੰਮ੍ਰਿਤਸਰ ਦੇ SMO ਦੀ ਕੋਰੋਨਾ ਨਾਲ ਮੌਤ

TeamGlobalPunjab
2 Min Read

ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਇਸ ਦੇ ਚਪੇਟ ਵਿਚ ਆ ਰਹੇ ਹਨ। ਹੁਣ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਵਾਲੇ ਡਾਕਟਰ ਵੀ ਇਸ ਦੀ ਲਪੇਟ ਵਿਚ ਆਉਣ ਲੱਗੇ ਹਨ। ਇਸ ‘ਚ ਹੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਰੁਣ ਸ਼ਰਮਾ ਦੀ ਕੋਰੋਨਾ ਨਾਲ ਮੌਤ ਹੋ ਗਈ। ਉਹ 54 ਵਰ੍ਹਿਆਂ ਦੇ ਸਨ।

ਡਾ. ਸ਼ਰਮਾ ਪਿਛਲੇ 10 ਦਿਨਾਂ ਤੋਂ ਗੰਭੀਰ ਹਾਲਤ ‘ਚ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਸਨ। ਦੱਸਣਯੋਗ ਹੈ ਕਿ ਡਾ. ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਭੰਗੜਾ ਪਾਉਂਦਿਆਂ ਦੀ ਇਕ ਵੀਡੀਓ ਖੂਬ ਵਾਇਰਲ ਹੋਈ ਸੀ, ਜਿਸ ਨੂੰ ਦੇਖ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡਾ. ਸ਼ਰਮਾ ਦਾ ਜਜ਼ਬਾ ਦੇਖ ਕੇ ਉਨ੍ਹਾਂ ਦੀ ਖੂਬ ਪ੍ਰਸ਼ੰਸਾ ਕੀਤੀ ਸੀ।

ਦੱਸ ਦਈਏ ਕਿ ਸੂਬੇ ਭਰ ‘ਚ ਜਿੱਥੇ ਕੋਰੋਨਾ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੀ ਅੰਕੜਾ 51907 ਨੂੰ ਪਾਰ ਕਰ ਚੁੱਕਾ ਹੈ, ਉਥੇ ਹੀ ਅੰਮ੍ਰਿਤਸਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3808 ‘ਤੇ ਪਹੁੰਚ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੁਣ ਤਕ 153 ਮਰੀਜ਼ਾਂ ਦੀ ਮੌਤ ਇਸ ਮਹਾਮਾਰੀ ਕਾਰਣ ਹੋ ਚੁੱਕੀ ਜਦਕਿ 669 ਮਰੀਜ਼ ਅਜੇ ਵੀ ਜ਼ਿਲ੍ਹੇ ਵਿਚ ਸਰਗਰਮ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

Share this Article
Leave a comment