ਜੋਅ ਬਾਇਡਨ ਨੇ ਲਈ ਫਾਈਜ਼ਰ ਵੈਕਸੀਨ ਦੀ ਤੀਜੀ ਬੂਸਟਰ ਖੁਰਾਕ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਆਪਣਾ ਕੋਵਿਡ -19 ਬੂਸਟਰ ਸ਼ਾਟ ਪ੍ਰਾਪਤ ਕੀਤਾ ਹੈ।  ਬਾਇਡਨ ਨੂੰ ਵ੍ਹਾਈਟ ਹਾਊਸ ਵਿੱਚ ਫਾਈਜ਼ਰ ਵੈਕਸੀਨ ਦੀ ਤੀਜੀ ਖੁਰਾਕ ਹਾਲ ਹੀ ਵਿੱਚ ਜਾਰੀ ਸਿਹਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਪ੍ਰਾਪਤ ਹੋਈ।  ਉਨ੍ਹਾਂ ਨੇ ਮਜ਼ਾਕ ਕੀਤਾ, ‘ਮੈਨੂੰ ਪਤਾ ਹੈ, ਇਹ ਇਸ ਤਰ੍ਹਾਂ ਨਹੀਂ ਜਾਪਦਾ, ਪਰ ਮੇਰੀ ਉਮਰ 65 ਸਾਲ ਤੋਂ ਵੱਧ ਹੈ।’ ਉਮਰ ਸਮੂਹ ਤੋਂ ਇਲਾਵਾ, ਗੰਭੀਰ ਸਿਹਤ ਸਮੱਸਿਆਵਾਂ ਤੋਂ ਪੀੜਤ ਬਾਲਗਾਂ ਨੂੰ ਵੀ ਕੋਵਿਡ ਦੇ ਵਿਰੁੱਧ ਤੀਜੀ ਖੁਰਾਕ ਦਿੱਤੀ ਜਾ ਰਹੀ ਹੈ।

ਰਾਸ਼ਟਰਪਤੀ ਨੇ ਸੋਮਵਾਰ ਨੂੰ ਤੀਜੀ ਖੁਰਾਕ ਲੈਣ ਤੋਂ ਬਾਅਦ ਟੀਕਾ ਲੈਣ ਤੋਂ ਇਨਕਾਰ ਕਰਨ ਵਾਲੇ ਨਾਗਰਿਕਾਂ ਨੂੰ ਵੀ ਤਾੜਨਾ ਕਰਦਿਆਂ ਕਿਹਾ ਕਿ ਉਹ ਅਮਰੀਕਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵਰਤਮਾਨ ਵਿੱਚ, ਯੂਐਸ ਵਿੱਚ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ।

ਬਾਇਡਨ ਨੇ ਆਪਣੀ ਪਹਿਲੀ ਸ਼ਾਟ 21 ਦਸੰਬਰ ਨੂੰ ਅਤੇ  ਦੂਜੀ ਖੁਰਾਕ ਤਿੰਨ ਹਫਤਿਆਂ ਬਾਅਦ, 11 ਜਨਵਰੀ ਨੂੰ ਆਪਣੀ ਪਤਨੀ ਜਿਲ ਬਾਇਡਨ ਦੇ ਨਾਲ ਪ੍ਰਾਪਤ ਕੀਤੀ।

Share this Article
Leave a comment