ਜੇਲ੍ਹ ਚ ਬੰਦ ਗੁਰੂ ਦੇ ਸਿੱਖ ਦੇ ਜੀਵਨ ਤੋਂ ਇੰਨੇ ਪ੍ਰਭਾਵਿਤ ਹੋਏ ਰਾਮੂਵਾਲੀਆ ਕਿ ਲਗੇ ਰੋਣ! ਘਰ ਦੇ ਹਾਲਾਤ ਦੇਖ ਬੋਲੇ ਸਿਰਫ ਸਿੱਖੀ ਦੀਆਂ ਫੋਕੀਆਂ ਟਾਰਾਂ ਮਾਰਦੇ ਨੇ !

TeamGlobalPunjab
1 Min Read

ਚੰਡੀਗੜ੍ਹ : ਪਿਛਲੇ 26 ਸਾਲ ਤੋਂ ਜੇਲ੍ਹ ਚ ਬੰਦ ਭਾਈ ਵਰਿਆਮ ਸਿੰਘ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਇਸ ਦੀ ਪੁਸ਼ਟੀ ਬਲਵੰਤ ਸਿੰਘ ਰਾਮੂਵਾਲੀਆ ਵਲੋਂ ਕੀਤੀ ਗਈ ਹੈ । ਇਸ ਮੌਕੇ ਰਾਮੂਵਾਲੀਆ ਨੇ ਫੇਸਬੂਕ ਜਰੀਏ ਨਾ ਸਿਰਫ ਭਾਈ ਵਰਿਆਮ ਸਿੰਘ ਦੀ ਜਿੰਦਗੀ ਦੇ ਪਲਾਂ ਦੀ ਵਿਥਿਆ ਸੁਣਾਈ ਬਲਕਿ ਖੁਦ ਵੀ ਭਾਵੁਕ ਹੋ ਗਏ । ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਮੌਤ ਆਪਣੇ ਘਰ ਵਿਖੇ ਦਿਲ ਦਾ ਦੌਰਾ ਪੇਂ ਕਾਰਨ ਹੋਈ ਹੈ ।

https://www.facebook.com/2319676481686456/posts/2598516700469098/

ਰਾਮੂਵਾਲੀਆਂ ਨੇ ਦਸਿਆ ਕਿ ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਨੂੰ ਰਿਹਾਅ ਕਰਨ ਦਾ ਮਨ ਬਣਾਇਆ ਸੀ ਕਿ ਉਨ੍ਹਾਂ ਨੇ ੩੦ ਬੰਦੇ ਰਿਹਾਅ ਕਰਨੇ ਹਨ । ਜਿਸ ਤੋਂ ਮੁਖ ਮੰਤਰੀ ਨੇ ਮਨ ਕਰ ਦਿੱਤਾ ਸੀ । ਰਾਮੂਵਾਲੀਆ ਅਨੁਸਾਰ ਜਦੋ ਉਨ੍ਹਾਂ ਨੇ ਕਿਹਾ ਕਿ ਇਕ ਵਿਅਕਤੀ ਨੂੰ ਤਾਂ ਰਿਹਾਅ ਕਰਨਾ ਹੀ ਹੈ ਤਾਂ ਮੁਖ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੋਈ ਸਿੱਖ ਤਾਂ ਨਹੀਂ ਤਾਂ ਉਸ ਦੀ ਮਨਜ਼ੂਰੀ ਮਿਲ ਗਈ । ਇਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ।

Share this Article
Leave a comment