ਜੇਲ੍ਹ ‘ਚੋਂ ਸੁਰੰਗ ਪੁੱਟ ਕੇ ਭੱਜਣ ਦਾ ਆਈਡੀਆ ਇਨ੍ਹਾਂ ਨੂੰ ਵੀ ਆਇਆ, ਪੁੱਟ ਤੀ 150 ਫੁੱਟ ਲੰਬੀ ਸੁਰੰਗ ਦੇਖ ਕੇ ਸਾਰੇ ਹੈਰਾਨ

Prabhjot Kaur
3 Min Read

ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਾਲ ਪਹਿਲਾਂ 20 ਅਤੇ 21 ਜਨਵਰੀ, 2004 ਵਿਚਕਾਰਲੀ ਰਾਤ ਨੂੰ ਬੇਅੰਤ ਸਿੰਘ ਕਤਲ ਕਾਂਡ ‘ਚ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਹਰਿਆਣਵੀ ਰਸੋਈਆ ਦੇਵੀ ਸਿੰਘ ਜੋ ਕਿ ਬੁੜੈਲ ਜੇਲ੍ਹ ਦੀ ਬੈਰਕ ਨੰ: 7 ਵਿਚ ਬੰਦ ਸਨ, ਅੰਦਰੋ  94 ਫੁੱਟ ਲੰਬੀ ਸੁਰੰਗ ਪੁੱਟ ਕੇ ਭੱਜ ਨਿਕਲੇ ਸਨ । ਬਾਅਦ ਵਿੱਚ ਬੈਰਕ ਦੇ ਪਖਾਨੇ ਦੀ ਸੀਟ ਪੁੱਟ ਕੇ ਬਣਾਈ ਸੁਰੰਗ ਜੇਲ੍ਹ ਦੀ ਦੀਵਾਰ ਤੱਕ ਜਾਂਦੀ ਪਾਈ ਗਈ ਅਤੇ ਦੋਸ਼ ਹੈ ਕਿ ਇਸ ਤੋਂ ਅੱਗੇ ਸਾਰੇ ਕੈਦੀ ਕੱਚ ਜੜੀ ਕੰਧ ‘ਤੇ ਬੋਰੀ ਸੁੱਟ ਕੇ ਕੰਧ ਟੱਪ ਕੇ ਫ਼ਰਾਰ ਹੋ ਗਏ ਸਨ।  ਇਹੋ ਜਿਹਾ ਹੀ ਇੱਕ ਹੋਰ ਬੜਾ ਭੇਦ ਭਰਿਆ ਮਾਮਲਾ ਅਮਰੀਕਾ ‘ਚ ਵੀ ਦੇਖਣ ਨੂੰ ਮਿਲਿਆ। ਜਿਸ ਦੇ ਚਲਦਿਆਂ ਅਮਰੀਕਾ ਦੇ ਪੇਮਬ੍ਰੋਕ ਪਾਈਨਮ ਨਾਮੀ ਇੱਕ ਸ਼ਹਿਰ ਦੀ ਸੜਕ ਤੇ ਲੋਕਾਂ ਨੇ ਇੱਕ ਮਾਮੂਲੀ ਟੋਆ ਦੇਖਿਆ ਅਤੇ ਇਸ ਨੂੰ ਸਿਰਫ ਟੋਆ ਸਮਝ ਅਣਗੌਲਿਆ ਕਰ ਦਿੱਤਾ। ਪਰ ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸਿਰਫ ਕੋਈ ਮਾਮੂਲੀ ਟੋਆ ਨਹੀਂ ਸੀ ਬਲਕਿ ਇੱਕ 150 ਫੁੱਟ ਲੰਬੀ ਸੁਰੰਗ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੁਰੰਗ ਸਬੰਧੀ ਸਭ ਤੋਂ ਪਹਿਲਾਂ ਇੱਕ ਮੋਟਰ ਸਾਇਕਲ ਚਾਲਕ ਨੇ ਸ਼ਕਾਇਤ ਦਰਜ਼ ਕਰਵਾਈ ਸੀ।ਇਸ ਟੋਏ ਨੂੰ ਭਰਨ ਲਈ ਜਦੋਂ ਸ਼ਹਿਰ ਦੀ ਨਿਰਮਾਣ ਕਮੇਟੀ ਪਹੁੰਚੀ ਤਾਂ ਉਨ੍ਹਾਂ ਨੂੰ ਇਹ 3 ਫੁੱਟ ਚੌੜਾ ਟੋਆ ਦੇਖ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਦੀ ਜਾਂਚ ਲਈ ਪੁਲਿਸ ਅਤੇ ਐਫਬੀਆਈ ਨੂੰ ਬੁਲਾਇਆ। ਜਦੋਂ ਇਸ ਸਬੰਧੀ ਟੀਮ ਵੱਲੋਂ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਕੋਈ ਮਾਮੂਲੀ ਟੋਆ ਨਹੀਂ ਬਲਕਿ ਇੱਕ ਸਾਜਿਸ਼ ਤਹਿਤ ਬਣਾਈ ਗਈ ਸੁਰੰਗ ਸੀ।

ਐਫਬੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਚੋਰਾਂ ਨੇ ਇਹ ਸੁਰੰਗ ਬੈਂਕ ਏਟੀਐਮ ਮਸ਼ੀਨ ਤੱਕ ਪਹੁੰਚਣ ਲਈ ਬਣਾਈ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਉਨ੍ਹਾਂ ਨੂੰ ਸੁਰੰਗ ਵਿੱਚੋਂ ਕਹੀਆਂ, ਪੁਰਾਣੇ ਜੁੱਤੇ, ਅਤੇ ਸਟੂਲ ਵੀ ਮਿਲੇ ਹਨ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਬਲਕਿ ਇਸ ਦੇ ਲਈ ਪੂਰਾ ਗਰੋਹ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਇਸ ਬਾਰੇ ਕੁਝ ਨਹੀਂ ਪਤਾ ਕਿ ਸੁਰੰਗ ਦਾ ਕੰਮ ਮੁਕੰਮਲ ਹੋ ਗਿਆ ਹੈ ਜਾਂ ਨਹੀਂ ਕਿਉਂਕਿ ਮੀਂਹ ਕਾਰਨ ਸੁਰੰਗ ਦਾ ਅੱਧਾ ਹਿੱਸਾ ਵਿੱਚ ਧਸ ਜਾਣ ਕਾਰਨ ਸੁਰੰਗ ਬੰਦ ਹੋ ਚੁੱਕੀ ਹੈ।ਫ਼ਿਲਹਾਲ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਚੋਰਾਂ ਦੀ ਭਾਲ ਜ਼ਾਰੀ ਕਰ ਦਿੱਤੀ ਹੈ।

Share this Article
Leave a comment