ਜਦੋਂ ਅਦਾਕਾਰ ਨੇ ਪੰਜ ਤਾਰਾ ਹੋਟਲ ‘ਚ ਮੰਗਵਾਏ ਦੋ ਕੇਲੇ, ਬਿੱਲ ਦੇਖ ਉੱਡੇ ਹੋਸ਼, ਡੀ.ਸੀ. ਨੇ ਦਿੱਤੇ ਜਾਂਚ ਦੇ ਆਦੇਸ਼

TeamGlobalPunjab
1 Min Read

ਚੰਡੀਗੜ੍ਹ: ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ ਜਿੱਥੇ ਉਹ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਸਨ। ਉਨ੍ਹਾਂ ਨੇ ਹੋਟਲ ‘ਚ ਦੋ ਕੇਲੇ ਮੰਗਵਾਏ ਜਿਸ ਦਾ ਹੋਟਲ ਨੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਦਿੱਤਾ।

ਇਸ ਦੀ ਜਾਣਕਾਰੀ ਬੋਸ ਨੇ ਵੀਡੀਓ ਬਣਾ ਕੇ ਟਵੀਟਰ ‘ਤੇ ਸ਼ੇਅਰ ਕੀਤੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖਲਬਲੀ ਮਚ ਗਈ। ਇਸ ਮਾਮਲੇ ‘ਤੇ ਹੁਣ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਹੋਟਲ ਵੱਲੋਂ ਤਾਜ਼ੇ ਫਲਾਂ ਤੋਂ ਵਸਤੂ ਤੇ 18% GST ਦੇ ਹਿਸਾਬ ਨਾਲ ਵਸੂਲੇ ਜਾਣ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਰਾਹੁਲ ਨੇ ਟਵੀਟਰ ‘ਤੇ ਵੀਡੀਓ ਸਾਂਝੀ ਕਰਦੇ ਹੋਏ ਸਾਰੀ ਗੱਲ ਦੱਸੀ। ਉਨ੍ਹਾਂ ਨੇ ਦੱਸਿਆਂ ਕਿ ਉਹ ਹੋਟਲ ‘ਚ ਜਿੰਮ ਕਰਕੇ ਜਦੋਂ ਆਪਣੇ ਕਮਰੇ ‘ਚ ਆਏ ਤਾਂ ਉਨ੍ਹਾਂ ਨੇ ਸਟਾਫ ਤੋਂ ਕੇਲੇ ਮੰਗਵਾਏ।

ਸਟਾਫ ਨੇ ਪਲੇਟ ‘ਚ ਦੋ ਕੇਲੇ ਸਜਾ ਕੇ ਲਿਆ ਦਿੱਤੇ ਤੇ ਨਾਲ ਹੀ ਇਸ ‘ਚ ‘ਫੂਡ ਪਲੇਟਰ’ ਦਾ ਬਿੱਲ ਦਿੱਤਾ ਜਿਸ ‘ਚ ਜੀਐਸਟੀ ਸਣੇ ਦੋ ਕੇਲਿਆਂ ਦੀ ਕੀਮਤ 442.50 ਰੁਪਏ ਦੱਸੀ ਗਈ। ਰਾਹੁਲ ਇਸ ਬਿੱਲ ਨੂੰ ਦੇਖ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਵੀਡੀਓ ‘ਚ ਕਿਹਾ, “ਇਹ ਕੇਲੇ ਮੇਰੇ ਲਈ ਕੁਝ ਜ਼ਿਆਦਾ ਹੀ ਚੰਗੇ ਸਾਬਤ ਹੋ ਗਏ ਹਨ।”

Share this Article
Leave a comment