ਛਾਪੇ ਦੌਰਾਨ ਪੁਲਿਸ ਨੂੰ ਦੇਖ ਨਸ਼ਾ ਤਸਕਰ ਦੇ ਤੋਤੇ ਨੇ ਪਾ ਤਾ ਰੌਲਾ, ਪੁਲਿਸ ਆ ਗਈ! ਪੁਲਿਸ ਆ ਗਈ!

TeamGlobalPunjab
2 Min Read

ਨਵੀਂ ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਜਾਨਵਰ ਵਧੇਰੇ ਆਗਿਆਕਾਰੀ ਅਤੇ ਵਫਾਦਰ ਹੁੰਦੇ ਹਨ। ਜਿਸ ਦੀ ਤਾਜਾ ਉਦਾਹਰਨ ਇੰਨੀ ਦਿਨੀਂ ਉੱਤਰੀ ਕੋਰੀਆ ‘ਚ ਦੇਖਣ ਨੂੰ ਮਿਲੀ ਜਿੱਥੇ ਇੱਕ ਬੇਹੱਦ ਆਗਿਆਕਾਰੀ ਅਤੇ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਤੋਤਾ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ ਕਿ ਆਪਣੀ ਗ੍ਰਿਫਤਾਰੀ ਤੋਂ ਬਾਅਦ ਅਤੇ ਪੁਲਿਸ ਦੀਆਂ ਲੱਖਾਂ ਕੋਸ਼ਿਸ਼ਾ ਦੇ ਬਾਵਜੂਦ ਵੀ ਉਹ ਆਪਣਾ ਮੂੰਹ ਖੋਲਣ ਨੂੰ ਤਿਆਰ ਨਹੀਂ ਹੈ। ਦਰਅਸਲ ਪੁਲਿਸ ਅਫਸਰਾਂ ਦੀ ਇੱਕ ਟੀਮ ਨੇ ਬੀਤੇ ਸੋਮਵਾਰ ਨੂੰ ਪਿਆਉ ਜਿਲ੍ਹੇ ‘ਚ ਡ੍ਰਗ ਤਸਕਰ ਜੋੜੇ ਦੇ ਘਰ ਛਾਪਾ ਮਾਰਿਆ ਸੀ। ਇਸ ਛਾਪੇ ਮਾਰੀ ਦੌਰਾਨ ਹੈਰਾਨੀ ਦੀ ਗੱਲ ਇਹ ਰਹੀ ਕਿ ਤਸਕਰ ਮਾਲਕ ਦੇ ਤੋਤੇ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਪੁਲਿਸ ਕਹਿ ਕੇ ਆਪਣੇ ਮਾਲਕ ਨੂੰ ਚਿਤੰਨ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਤਸਕਰ ਜੋੜੇ ਅਤੇ ਤੋਤੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਪੁਲਿਸ ਦੀ ਇਸ ਛਾਪੇਮਾਰੀ ‘ਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਜਿਉਂ ਹੀ ਇਸ ਤਸਕਰ ਜੋੜੇ ਦੇ ਘਰ ਦੇ ਨਜਦੀਕ ਪਹੁੰਚੇ ਤਾਂ ਤੋਤੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਸ਼ੂ ਪੰਛੀਆਂ ਦੇ ਇੱਕ ਡਾਕਟਰ ਨੇ ਆਲੇਕਜੇਂਡਰ ਕਲਾਰਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੋਤਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ। ਉਨ੍ਹਾਂ ਦੱਸਿਆ ਕਿ ਪੁਲਿਸ ਅਫਸਰਾਂ ਨੇ ਬਹੁਤ ਸਾਰੀ ਕੋਸ਼ਿਸ਼ ਕੀਤੀ ਪਰ ਇਸ ਤੋਤੇ ਨੇ ਬਿਲਕੁਲ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਬ੍ਰਾਜੀਲ ਦੇ ਇੱਕ ਨਿੱਜੀ ਚੈਨਲ ਮੁਤਾਬਕ ਇਸ ਡ੍ਰਗ ਤਸਕਰ ਤੋਤੇ ਨੂੰ ਇੱਕ ਸਥਾਨਕ ਚਿੜਿਆਘਰ ਨੂੰ ਸੌਂਪ ਦਿੱਤਾ ਗਿਆ ਹੈ।

ਦੱਸ ਦਈਏ ਕਿ ਬ੍ਰਾਜੀਲ ‘ਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਡ੍ਰਗ ਤਸਕਰਾਂ ਨੇ ਇਸ ਕੰਮ ਲਈ ਜਾਨਵਰਾਂ ਦੀ ਸਹਾਇਤਾ ਲਈ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਤਸਕਰਾਂ ਵੱਲੋਂ ਇਸ ਕੰਮ ਲਈ ਜਾਨਵਰਾਂ ਦੀ ਸਹਾਇਤਾ ਲਏ ਜਾਣ ਦੀ ਗੱਲ ਸਾਹਮਣੇ ਆਈ ਹੈ। ਸਾਲ 2008 ‘ਚ ਪੁਲਿਸ ਨੇ ਪੱਛਮੀ ਰਿਓ ਡੀ ਜੇਨੇਰੋ ‘ਚ ਪੁਲਿਸ ਵੱਲੋਂ ਤਸਕਰਾਂ ਦੇ ਅੱਡੇ ‘ਤੇ ਛਾਪਾ ਮਾਰ ਕੇ 2 ਛੋਟੇ ਘੜਿਆਲਾਂ ਨੂੰ ਗ੍ਰਿਫਤਾਰ ਕੀਤਾ ਸੀ।

Share this Article
Leave a comment