Home / ਭਾਰਤ / ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਕਰੋ ਬਰਖ਼ਾਸਤ, ਅਸ਼ੀਸ਼ ਮਿਸਰਾ ਨੂੰ ਕਰੋ ਗ੍ਰਿਫ਼ਤਾਰ : ਸੰਯੁਕਤ ਕਿਸਾਨ ਮੋਰਚਾ

ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਕਰੋ ਬਰਖ਼ਾਸਤ, ਅਸ਼ੀਸ਼ ਮਿਸਰਾ ਨੂੰ ਕਰੋ ਗ੍ਰਿਫ਼ਤਾਰ : ਸੰਯੁਕਤ ਕਿਸਾਨ ਮੋਰਚਾ

ਸਿੰਘੂ ਬਾਰਡਰ, ਨਵੀਂ ਦਿੱਲੀ/ ਲਖਨਊ : ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀਆਂ ਸ਼ਹਾਦਤਾਂ ਲਈ ਜਿੰਮੇਵਾਰ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਕਤਲ ਕਰਨ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ।

     

          ਸੰਯੁਕਤ ਕਿਸਾਨ ਮੋਰਚੇ ਵੱਲੋ ਅੱਜ ਕੀਤੀ ਪ੍ਰੇੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੱਜ ਦੀ ਮੀਟਿੰਗ ਦੇ ਪ੍ਰਧਾਨ ਵਰਿੰਦਰ ਸਿੰਘ ਹੁੱਡਾ ਤੇ ਮੋਰਚੇ ਦੇ ਲੀਗਲ ਸੈਲ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਯੂਪੀ ਸਰਕਾਰ ਲਖੀਮਪੁਰ ਖੀਰੀ ਜਾਣ ਵਾਲਿਆਂ ਨੂੰ ਰੋਕ ਕੇ ਭੜਕਾਹਟ ਪੈਦਾ ਕਰਨੀ ਬੰਦ ਕਰੇ ਨਹੀ ਤਾਂ ਨਤੀਜੇ ਠੀਕ ਨਹੀ ਹੋਣਗੇ।ਓੁਹਨਾਂ ਕਿਹਾ ਕੇ ਪਾਬੰਦੀਆਂ ਨਾਲ ਬੀਜੇਪੀ ਇਸ ਅੰਦੋਲਨ ਨੂੰ ਦਬਾ ਲੈਣ ਦੇ ਭੁਲੇਖੇ ਵਿੱਚ ਨਾ ਰਹੇ।

               ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸ਼ਹੀਦ ਅਤੇ ਜਖਮੀ ਪਰਿਵਾਰਾਂ ਦੇ ਨਾਲ ਹਰ ਪੱਖੋ ਡੱਟ ਕੇ ਖੜਾ ਹੈ ਅਤੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਤੱਕ ਵੀ ਕਾਨੂੰਨੀ ਮੱਦਦ ਵੀ ਦੇਵੇਗਾ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਾਲੇ ਮਸਲੇ ਤੇ 8 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਕਰਕੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਮੋਰਚੇ ਦੇ ਦਬਾਅ ਕਰਕੇ ਹੀ ਦੋਸ਼ੀਆਂ ‘ਤੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ ਮੁਤਾਬਕ ਹੀ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਪਰਚਾ ਦਰਜ ਕੀਤਾ ਗਿਆ ਹੈ।

 

                      ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੀ ਜੇ ਪੀ ਕਿਸਾਨ ਸੰਘਰਸ਼ ਦਾ ਫੈਲਦਾ ਦਾਇਰਾ ਦੇਖ ਕੇ ਬੌਖਲਹਟ ‘ਚ ਆ ਚੁੱਕੀ ਹੈ। ਬੀਜੇਪੀ ਨੇ ਲਗਾਤਾਰ ਘੋਲ ਦੇ ਦਾਇਰੇ ਨੂੰ ਸੀਮਤ ਦੱਸਣ ਦਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ। ਪਰ ਭਾਰਤ ਬੰਦ ਨੇ ਬੀਜੇਪੀ ਦੇ ਇਸ ਬਿਰਤਾਂਤ ਦੇ ਫੂਸੜੇ ਉੜਾ ਦਿੱਤੇ ਅਤੇ ਉੱਪਰੋ ਲਖੀਮਪੁਰ ਖੀਰੀ ਦੀ ਘਟਨਾ ਨੇ ਕਿਸਾਨ ਘੋਲ ਨੂੰ ਦੇਸ਼ ਦੇ ਸਿਆਸੀ ਅਤੇ ਸਮਾਜਿਕ ਦ੍ਰਿਸ਼ ਉੱਪਰ ਉਭਾਰ ਦਿੱਤਾ ਹੈ।

               ਕਿਸਾਨ ਆਗੂਆਂ ਕਿਹਾ ਕੇ ਲਖੀਮਪੁਰ ਘਟਨਾ ਬੀਜੇਪੀ ਦੇ ਸਿਆਸੀ ਕਫਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ ਤੇ ਕਿਸਾਨ ਅੰਦੋਲਨ ਦੀਆਂ ਲਪਟਾਂ ਹੁਣ ਪੂਰਬੀ ਤੇ ਕੇਂਦਰੀ ਯੂਪੀ ਚ ਵੀ ਓੁੱਠਣਗੀਆਂ।ਓੁਹਨਾਂ ਕਿਹਾ ਅਜੇ ਮਿਸ਼ਰਾ ਤੇ ਖੱਟੜ ਦੀ ਭੜਕਾਓੂ ਬਿਆਨਬਾਜੀ ਤੇ ਬੀਜੇਪੀ ਦੀ ਚੋਟੀ ਦੀ ਲੀਡਰਸ਼ਿਪ ਸਮੇਤ ਨਰਿੰਦਰ ਮੋਦੀ ਦੀ ਖਾਮੋਸ਼ੀ ਸਾਬਿਤ ਕਰਦੀ ਹੈ ਕੇ ਓੁਹਨਾਂ ਦੇ ਬਿਆਨ ਨਿੱਜੀ ਨਹੀ ਬਲਕਿ ਬੀਜੇਪੀ ਦੀ ਲੋਕਾਂ ਪ੍ਰਤੀ ਪਹੁੰਚ ਦਾ ਪ੍ਰਗਟਾਵਾ ਹੈ।ਪ੍ਰੈਸ ਕਾਨਫਰੰਸ ਵਿੱਚ ਸੁਖਦਰਸ਼ਨ ਨੱਤ, ਚੌਧਰੀ ਮਹਿੰਦਰ ਸਿੰਘ ਰਾਣਾ, ਰਮੇਸ਼ ਸੁਡਾਣਾ, ਸੁਮਿਤ ਸ਼ਿਕਾਰਾ, ਦਿਲਬਾਗ ਸਿੰਘ ਦਲਾਲ ਅਤੇ ਹੋ, ਆਗੂ ਵੀ ਹਾਜਿਰ ਸਨ।

Check Also

ਨਾਗਾਲੈਂਡ ‘ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਭੁਲੇਖੇ ਕੀਤੀ ਗੋਲੀਬਾਰੀ, 10 ਦੀ ਮੌਤ, ਭੜਕੀ ਹਿੰਸਾ, ਮੁੱਖ ਮੰਤਰ ਨੇ SIT ਜਾਂਚ ਦੇ ਦਿੱਤੇ ਹੁਕਮ

ਕੋਹਿਮਾ :  ਨਾਗਾਲੈਂਡ ਦੇ ਮੋਨ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 10 ਸਥਾਨਕ …

Leave a Reply

Your email address will not be published. Required fields are marked *