ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਤੇ ਡੀਜ਼ਲ ’ਤੇ 7 ਰੁਪਏ ਵੈਟ ਘਟਾਇਆ

TeamGlobalPunjab
2 Min Read

ਚੰਡੀਗੜ੍ਹ: ਕੇਂਦਰ ਸਰਕਾਰ ਦੁਆਰਾ ਪੈਟਰੋਲ ਤੇ ਡੀਜ਼ਲ ਵਿਚ ਕਟੌਤੀ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ। ਕੇਂਦਰ ਦੇ ਫੈਸਲੇ ‘ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੈਟ ਦੀ ਕਟੌਤੀ ਕੀਤੀ ਗਈ ਹੈ।

ਚੰਡੀਗੜ੍ਹ ਤੇ ਹਰਿਆਣਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੈਟਰੋਲ ਉਤੇ ਵੈਟ 2 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਉਤੇ 4.60 ਰੁਪਏ ਵੈਟ ਘੱਟ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਵਿਚ ਪੈਟਰੋਲ 12 ਰੁਪਏ ਪ੍ਰਤੀ ਲੀਟਰ ਸਸਤਾ ਹੋਵੇਗਾ ਜਦੋਂ ਕਿ ਡੀਜ਼ਲ ਵੀ 17 ਰੁਪਏ ਪ੍ਰਤੀ ਲੀਟਰ ਸਸਤਾ ਹੋਵੇਗਾ।ਇਹ ਫੈਸਲਾ ਸ਼ੁੱਕਰਵਾਰ 4 ਨਵੰਬਰ ਦੀ ਰਾਤ ਤੋਂ ਲਾਗੂ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਪੈਟਰੋਲ ਤੇ ਡੀਜ਼ਲ ਵਿਚ 7 ਰੁਪਏ ਵੈਟ ਦੀ ਕਟੌਤੀ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ Excise and Taxation Department ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਚੰਡੀਗੜ੍ਹ ਵਿਚ ਪੈਟਰੋਲ ਤੇ ਡੀਜ਼ਲ ਵਿਚ ਸੱਤ ਰੁਪਏ ਵੈਟ ਦੀ ਕਟੌਤੀ ਕਰਨ ਨਾਲ ਹੁਣ ਸ਼ਹਿਰ ਵਿਚ ਪੈਟਰੋਲ ‘ਤੇ 22.45 ਫ਼ੀਸਦੀ ਦੀ ਜਗ੍ਹਾ 15.24 ਫ਼ੀਸਦੀ ਵੈਟ ਲਗੇਗਾ। ਇਸ ਤਰ੍ਹਾਂ ਡੀਜ਼ਲ ‘ਤੇ ਹੁਣ 14.02 ਫ਼ੀਸਦੀ ਦੀ ਜਗ੍ਹਾ 6.66 ਫ਼ੀਸਦੀ ਵੈਟ ਲਗੇਗਾ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਦੀ ਕੀਮਤ ‘ਚ ਵੈਟ ਘਟਾਏ ਜਾਣ ਕਾਰਨ ਲੋਕਾਂ ਨੂੰ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਦਾ ਫਾਇਦਾ ਹੋਇਆ ਹੈ। ਸ਼ੁੱਕਰਵਾਰ ਸਵੇਰੇ ਸ਼ਹਿਰ ‘ਚ 1 ਲੀਟਰ ਪੈਟਰੋਲ ਦੀ ਕੀਮਤ 100.12 ਰੁਪਏ ਦਰਜ ਕੀਤੀ ਗਈ। ਜੋ ਕਿ 3 ਨਵੰਬਰ ਨੂੰ 105.94 ਰੁਪਏ ਪ੍ਰਤੀ ਲੀਟਰ ਸੀ।

Share this Article
Leave a comment