ਘੱਟ ਰੇਟ ‘ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਤੋਂ ਖਫ਼ਾ ਕਿਸਾਨਾਂ ਨੇ ਮੋਤੀ ਬਾਗ ਮਹਿਲ ਨੂੰ ਪਾਇਆ ਘੇਰਾ, ਖਿੱਚ-ਧੁਹ ਦੌਰਾਨ ਚਾਰ ਪੁਲਿਸ ਮੁਲਾਜ਼ਮਾਂ ਨੂੰ ਵੱਜੀਆਂ ਸੱਟਾਂ

TeamGlobalPunjab
2 Min Read

ਪਟਿਆਲਾ: ਦਿੱਲੀ ਕੱਟੜਾ ਐਕਸਪ੍ਰੈਸਵੇਅ’ ਲਈ ਪੰਜਾਬ ਸਰਕਾਰ ਵੱਲੋਂ ਘੱਟ ਰੇਟ ‘ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਤੋਂ ਖਫ਼ਾ ਕਿਸਾਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦਾ ਅੱਠ ਘੰਟੇ ਦੇ ਕਰੀਬ ਘਰਾਓ ਕੀਤਾ। ਵੈਸੇ ਤਾਂ ਕਿਸਾਨਾਂ ਦਾ ਸ਼ਹਿਰ ‘ਚ ਟਰੈਕਟਰ ਮਾਰਚ ਕੱਢਣ ਦਾ ਹੀ ਇਰਾਦਾ ਸੀ, ਪਰ ਜਦੋਂ ਪੁਲਿਸ ਪ੍ਰਸ਼ਾਸਨ ਵਲੋਂ ਬੈਰੀਕੇਡ ਲਗਾ ਕੇ ਤੇ ਹੋਰ ਰੋਕਾਂ ਲਾਉਣ ਤੋਂ ਭੜਕੇ ਕਿਸਾਨਾਂ ਨੇ ਮੌਕੇ ‘ਤੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦੀ ਯੋਜਨਾ ਬਣਾ ਲਈ। ਇਸ ਮਗਰੋਂ ਕਿਸਾਨਾਂ ਨੇ ਅਫ਼ਸਰ ਕਾਲੋਨੀ, ਸੂਲਰ ਰੋਡ, ਵਾਈਪੀਐਸ ਚੌਂਕ ਤੇ ਫੁਹਾਰਾ ਚੌਂਕ ‘ਚ ਬੈਰੀਕੇਡਜ਼ ਤੋੜ ਕੇ ਅੱਗੇ ਵੱਧ ਕੇ ਚਾਰੇ ਪਾਸੇ ਧਰਨਾ ਲਾ ਲਿਆ।

ਕਿਸਾਨਾਂ ਨੇ ਕਿਹਾ ਕਿ ਦਿੱਲੀ-ਕੱਟੜਾ ਐਕਸਪ੍ਰੈਸਵੇਅ ਲਈ ਐਕੁਆਇਰ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਸਰਕਾਰ ਵਾਜਿਬ ਮੁੱਲ ਨਹੀਂ ਦੇ ਰਹੀ। ਪਰ ਸਰਕਾਰ ਵੱਲੋਂ ਭਰੋਸਾ ਨਾ ਮਿਲਣ ਕਾਰਨ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਵਾਈਪੀਐਸ ਚੌਂਕ ਵਿਚ ਪਿਛਲੇ 37ਵੇਂ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋਂ ਭਰੋਸਾ ਨਾ ਮਿਲਣ ਕਾਰਨ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਸੀ।

ਸ਼ੁੱਕਰਵਾਰ ਦੀ ਸਵੇਰ 9 ਵਜੇ ਸੂਬੇ ਭਰ ਵਿੱਚੋਂ ਸ਼ਹਿਰ ਵਿਚ ਕਿਸਾਨਾਂ ਦੇ ਟਰੈਕਟਰ ਇੱਕਠੇ ਹੋਣੇ ਸ਼ੁਰੂ ਹੋ ਗਏ। ਕਿਸਾਨਾਂ ਦੇ ਕਾਫ਼ਲੇ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਘਰ ਨੂੰ ਚਾਰੇ ਪਾਸਿਓ ਘੇਰਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਬੈਰੀਕੇਡਾਂ ਨੂੰ ਤੋੜਨ ਮੌਕੇ ਹੋਈ ਖਿੱਚ-ਧੁਹ ਦੌਰਾਨ ਚਾਰ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਏ। ਜਿੰਨ੍ਹਾਂ ਨੂੰ ਰਜਿੰਦਰਾਂ ਹਸਪਤਾਲ ਭਰਤੀ ਕਰਵਾਇਆ ਗਿਆ।

ਦੂਜੇ ਪਾਸੇ ਕਿਸਾਨਾਂ ਦੇ ਦੋ ਹੋਰ ਕਾਫ਼ਲਿਆਂ ਨੇ ਸੂਲਰ ਰੋਡ ‘ਤੇ ਫੁਹਾਰਾ ਚੌਂਕ ‘ਤੇ ਧਰਨਾ ਲਾ ਲਿਆ। ਇਸ ਮੌਕੇ ਕੋਆਰਡੀਨੇਟਰ ਡਿੱਕੀ ਜੇਜੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਵਾਈਪੀਐੱਸ ਚੌਕ ਵਿਖੇ ਧਰਨੇ ‘ਤੇ ਬੈਠੇ ਹੋਏ ਹਨ ਪਰ ਹਾਕਮਾਂ ਨੇ ਜੰਮੂ-ਕੱਟੜਾ ਹਾਈਵੇ ਵਿਚ ਆਈਆਂ ਜ਼ਮੀਨਾਂ ਸਬੰਧੀ ਵਾਜਿਬ ਮੁੱਲ ਦੇਣ ਲਈ ਕਾਰਵਾਈ ਨਹੀਂ ਅਰੰਭੀ ਹੈ।

- Advertisement -

Share this Article
Leave a comment