ਗ੍ਰਾਹਕ ਨੂੰ ਬਰਗਰ ਆਰਡਰ ਕਰਨਾ ਪਿਆ ਮਹਿੰਗਾ

TeamGlobalPunjab
1 Min Read

ਚੰਡੀਗੜ੍ਹ:- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਰਫ ਜਰੂਰੀ ਵਸਤੂਆਂ ਵੇਚੀਆਂ ਜਾ ਸਕਦੀਆਂ ਹਨ ਪਰ ਕੁਝ ਮੁਨਾਫਾਖੋਰ ਇਸ ਆੜ੍ਹ ਵਿਚ ਗੈਰ-ਕਾਨੂੰਨੀ ਢੰਗ ਨਾਲ ਉਹ ਵਸਤੂਆਂ ਵੀ ਵੇਚ ਰਹੇ ਹਨ ਜਿੰਨ੍ਹਾਂ ਤੇ ਪਾਬੰਦੀ ਸਰਕਾਰ ਵੱਲੋਂ ਲਗਾਈ ਗਈ ਹੈ। ਚੰਡੀਗੜ੍ਹ ਵਿਚ ਬਰਗਰ ਕਿੰਗ ਆਊਟਲੈਟ ਦੇ ਇਕ ਕਰਿੰਦੇ ਨੂੰ ਪੁਲਸ ਨੇ ਗ੍ਰਾਹਕ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੰਚਕੂਲਾ ਸਥਿਤ ਬਰਗਰ ਕਿੰਗ ਆਊਟਲੈਟ ਤੋਂ ਮਨੀਮਾਜਰਾ ਨਿਵਾਸੀ ਨੌਜਵਾਨ ਨੂੰ ਬਰਗਰ ਦੇਣ ਜਾ ਰਹੇ ਡਲਿਵਰੀ ਬੁਆਏ ਨੂੰ ਥਾਣਾ ਪੁਲਸ ਨੇ ਪੈਟਰੋਲਿੰਗ ਦੇ ਦੌਰਾਨ ਰੋਕ ਕੇ ਪੁੱਛ ਪੜਤਾਲ ਕੀਤੀ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸਤੋਂ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਗ੍ਰਾਹਕ ਨੂੰ ਵੀ ਉਸਦੇ ਘਰ ਜਾਕੇ ਗ੍ਰਿਫਤਾਰ ਕਰ ਲਿਆ। ਪੁਲਸ ਪ੍ਰਸ਼ਾਸਨ ਨੇ ਆਪਣੀ ਪੂਰੀ ਕਾਰਵਾਈ ਕਰਨ ਤੋਂ ਬਾਅਦ ਦੋਨਾਂ ਮੁਲਜ਼ਮਾਂ ਨੂੰ ਜ਼ਮਾਨਤ ਤੇ ਛੱਡ ਦਿਤਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੰਦ ਦੇ ਦੌਰਾਨ ਜਾਂ ਕਹਿ ਲਵੋ ਕਿ ਕੋਰੋਨਾ ਵਾਇਰਸ ਦੇ ਦੌਰਾਨ ਤੁਸੀਂ ਇਸ ਤਰਾਂ ਦੀਆਂ ਵਸਤੂਆਂ ਦਾ ਆਰਡਰ ਨਹੀਂ ਕਰ ਸਕਦੇ। ਇਸ ਬੰਦ ਦੇ ਦੌਰਾਨ ਸਰਕਾਰ ਦੇ ਵੱਲੋਂ ਸਿਰਫ ਉਹਨਾਂ ਵਸਤੂਆਂ ਦਾ ਆਦਾਨ-ਪ੍ਰਦਾਨ ਕਰਨ ਦੀ ਮਨਜੂਰੀ ਦਿਤੀ ਗਈ ਹੈ ਜਿਹੜੀਆਂ ਤੁਹਾਡੀ ਰੋਜ਼ਮਰਾ ਦੀ ਜਿੰਦਗੀ ਵਿਚ ਬੁਨਿਆਦੀ ਲੋੜਾਂ ਨੂੰ ਪੂਰਾ ਕਰਦੀਆਂ ਹਨ।

Share this Article
Leave a comment