ਖੇਤੀਬਾੜੀ ਯੂਨੀਵਰਸਟੀ ਵਿੱਚ ਕਰਾਫਟ ਮੇਲਾ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ ਏ ਯੂ ਦਾ ਵਰਚੁਅਲ ਭੋਜਨ ਉਦਯੋਗ ਕਰਾਫਟ ਮੇਲਾ ਸਮਾਪਤ ਹੋ ਗਿਆ। ਇਸ ਦੋ ਦਿਨਾਂ ਮੇਲੇ ਦੌਰਾਨ ਭੋਜਨ ਪੋਸ਼ਣ,ਸਿਹਤ ਅਤੇ ਸਫਾਈ, ਪ੍ਰੋਸੈੱਸਡ ਭੋਜਨ ਅਤੇ ਸਕਿੱਲ ਡਿਵੈਲਪਮੈਂਟ, ਭੋਜਨ ਉਦਯੋਗ ਅਤੇ ਸਿਖਲਾਈ, ਕੱਪੜੇ, ਸ਼ਿਲਪ ਉਤਪਾਦਾਂ ਅਤੇ ਘਰੇਲੂ ਤੌਰ ਤੇ ਨਿਰਮਿਤ ਵਸਤਾਂ ਬਾਰੇ ਪੈਨਲ ਵਿਚਾਰ ਚਰਚਾਵਾਂ ਹੋਈਆਂ। ਹਜ਼ਾਰਾਂ ਕਾਮਯਾਬ ਖੇਤੀ ਕਾਰੋਬਾਰੀਆਂ ਦੇ ਨਾਲ ਨਾਲ ਕਿਸਾਨ,ਕਿਸਾਨ ਸੁਆਣੀਆਂ ਅਤੇ ਵਿਦਿਆਰਥੀਆਂ ਨੇ ਵੀ ਇਸ ਮੇਲੇ ਵਿਚ ਭਰਵੀਂ ਸ਼ਿਰਕਤ ਕੀਤੀ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਨੇ ਇਸ ਮੌਕੇ ਕਿਹਾ ਕਿ ਪੀ ਏ ਯੂ ਦੇ ਵਰਚੁਅਲ ਕਿਸਾਨ ਮੇਲਿਆਂ ਅਤੇ ਭੋਜਨ ਉਦਯੋਗ ਕਰਾਫਟ ਮੇਲੇ ਨੂੰ ਕਿਸਾਨਾਂ, ਉਦਯੋਗ ਸਿਖਿਆਰਥੀਆਂ ਅਤੇ ਖਪਤਕਾਰਾਂ ਤੋਂ ਭਰਪੂਰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਪਰਿਵਾਰਾਂ ਦੀ ਆਮਦਨ ਵਿਚ ਵਾਧੇ ਲਈ ਖੇਤੀ ਕਾਰੋਬਾਰੀ ਸਿਖਲਾਈ ਨਾਲ ਜੁੜਨਾ ਚਾਹੀਦਾ ਹੈ ਤੇ ਇਸ ਕਾਰਜ ਲਈ ਪੀ ਏ ਯੂ ਸਦਾ ਉਨ੍ਹਾਂ ਦੀ ਸਹਾਇਤਾ ਲਈ ਤਿਆਰ ਹੈ।

ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਦੇ ਮੁਖੀ ਡਾ ਮਹੇਸ਼ ਕੁਮਾਰ ਨੇ ਭੋਜਨ ਉਦਯੋਗ ਅਤੇ ਸਿਖਲਾਈ ਬਾਰੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਧਿਆਨ ਸਿਖਲਾਈ ਮੁਹਾਰਤ ਦੇ ਨਾਲ ਨਾਲ ਭੋਜਨ ਪ੍ਰੋਸੈਸਿੰਗ ਉਦਯੋਗ ਵਿਚ ਨਵੀਆਂ ਤਕਨੀਕਾਂ ਦੇ ਵਿਕਾਸ ਵਲ ਹੈ।

ਮਿਸਿਜ਼ ਬੈਕਟਰ ਫ਼ੂਡ ਸਪੈਸ਼ਲਿਸਟੀਜ਼ ਦੇ ਪ੍ਰਤੀਨਿਧ ਮਿਸ ਨੀਰਜਾ ਵਰਮਾ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਨੂੰ ਭੋਜਨ ਸੁਰੱਖਿਆ ਦੇ ਮਿਆਰੀ ਮਾਪਦੰਡਾਂ ਦੀ ਪਾਲਣਾ ਦੀ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੋ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ ਵਲੋਂ ਨਿਰਧਾਰਤ ਕੀਤੇ ਹੋਏ ਹਨ।ਪ੍ਰੋਸੈਸਿੰਗ ਦੌਰਾਨ ਕੁਆਲਿਟੀ ਬਰਕਰਾਰ ਰੱਖਣ ਦੇ ਨਾਲ ਹੀ ਕੱਚੇ ਮਾਲ ਦੇ ਭੰਡਾਰਨ ਅਤੇ ਸਫਾਈ ਦਾ ਯੋਗ ਪ੍ਰਬੰਧ ਇਸਦਾ ਹਿੱਸਾ ਹੈ।

- Advertisement -

ਪੰਜਾਬ ਐਗਰੋ ਇੰਡਸਟਰੀਜ ਦੇ ਜਨਰਲ ਮੈਨੇਜਰ ਡਾ ਰਜਨੀਸਥੂਲੀ ਨੇ ਨਵੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੂਖਮ ਭੋਜਨ ਪ੍ਰੋਸੈਸਿੰਗ ਦੀ ਇਕ ਯੋਜਨਾ 2020-21 ਵਿਚ ਆਰੰਭ ਹੋਈ ਹੈ ਜੋ 2024-25 ਤਕ ਚਲੇਗੀ। ਇਸ ਯੋਜਨਾ ਤਹਿਤ ਨਿੱਜੀ ਵਿਅਕਤੀਆਂ, ਕਿਸਾਨ ਨਿਰਮਾਤਾ ਸੰਗਠਨਾਂ, ਕਿਸਾਨ ਸਮੂਹਾਂ ਨੂੰ 35 ਪ੍ਰਤੀਸ਼ਤ ਦੇ ਕਰੀਬ ਸਬਸਿਡੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਕਾਮਯਾਬ ਕਾਰੋਬਾਰੀਆਂ ਅੰਬਾਲਾ ਤੋਂ ਸ਼੍ਰੀ ਐੱਸ ਸੀ ਮਲਿਕ, ਅਮ੍ਰਿਤਸਰ ਤੋਂ ਸ਼੍ਰੀ ਜਸਵਿੰਦਰ ਸਿੰਘ, ਲੁਧਿਆਣਾ ਤੋਂ ਸ਼੍ਰੀ ਚਮਕੌਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਨ੍ਹਾਂ ਕਾਰੋਬਾਰੀਆਂ ਨੇ ਡੇਅਰੀ, ਖੁੰਬ ਉਤਪਾਦਨ,ਵਢਾਈ ਤੋਂ ਬਾਅਦ ਦੀ ਮਸ਼ੀਨਰੀ,ਗੁੜ ਬਣਾਉਣ ਅਤੇ ਆਟਾ ਪਿਸਾਈ ਦੇ ਉਦਯੋਗ ਅਤੇ ਆਨਲਾਈਨ ਮੰਡੀਕਰਨ ਬਾਰੇ ਆਪਣੇ ਅਨੁਭਵ ਦੱਸੇ।

ਪੀ ਏ ਯੂ ਮਾਹਿਰ ਡਾ ਰਮਨਦੀਪ ਸਿੰਘ ਨੇ ਕਿਹਾ ਕਿ ਖੇਤੀ ਪ੍ਰੋਸੈਸਿੰਗ ਸਮਾਜਕਤਾ ਨਾਲ ਸੰਬੰਧਿਤ ਹੈ ਤੇ ਹਰ ਖੇਤਰ ਵਿਚ ਸੰਪਰਕ ਬਣਾਉਣਾ ਲਾਜ਼ਮੀ ਹੈ। ਉਨ੍ਹਾਂ ਮੰਡੀਕਰਨ ਦੇ ਨਾਲ ਖਪਤਕਾਰ ਦੇ ਅੰਕੜਿਆਂ ਦੀ ਡਿਜੀਟਲ ਸੰਭਾਲ ਵਲ ਧਿਆਨ ਦੇਣ ਦੀ ਲੋੜ ਉੱਪਰ ਜ਼ੋਰ ਦਿੱਤਾ।

ਕੱਪੜਿਆਂ ਦੇ ਡਿਜ਼ਾਈਨਰ ਮਿਸ ਗੁਰਕਿਰਨ ਕਪੂਰ , ਮਿਸ ਤਨੀਸ਼ਾ ਨਰੂਲਾ ਅਤੇ ਫੁਲਕਾਰੀ ਡਿਜ਼ਾਈਨਰ ਮਿਸ ਹਰਜੀਤ ਕੌਰ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਸੈਸ਼ਨ ਦੌਰਾਨ ਵਾਧੂ ਘਰੇਲੂ ਵਸਤਾਂ ਦੀ ਯੋਗ ਵਰਤੋਂ ਦੇ ਗੁਰ ਦੱਸੇ ਗਏ।
ਪਸਾਰ ਮਾਹਿਰ ਡਾ ਨਰਿੰਦਰਜੀਤ ਕੌਰ ਨੇ ਯੋਗ ਪ੍ਰਬੰਧਨ ਨੂੰ ਕਾਰੋਬਾਰ ਦਾ ਧੁਰਾ ਕਿਹਾ। ਉਨ੍ਹਾਂ ਕਿਹਾ ਕਿ ਮਿਹਨਤੀ ਪੇਂਡੂ ਸੁਆਣੀਆਂ ਦੀ ਮੁਹਾਰਤ ਦੇ ਵਿਕਾਸ ਦੀ ਬਹੁਤ ਲੋੜ ਹੈ।

ਡਾ ਸ਼ਰਨਬੀਰ ਕੌਰ ਬੱਲ ਨੇ ਪੀ ਏ ਯੂ ਵਲੋਂ ਰਵਾਇਤੀ ਪੇਂਡੂ ਕਲਾਵਾਂ ਦੇ ਖੇਤਰ ਵਿਚ ਦਿੱਤੀਆਂ ਜਾ ਰਹੀਆਂ ਸਿਖਲਾਈਆਂ ਦਾ ਜ਼ਿਕਰ ਕੀਤਾ।
ਡਾ ਸੁਰਭੀ ਮਹਾਜਨ ਨੇ ਇਸ ਸੰਬੰਧੀ ਵਿਚਾਰ ਚਰਚਾ ਦਾ ਸੰਚਾਲਨ ਕੀਤਾ। ਖੇਤੀਬਾੜੀ ਕਾਲਜ ਦੇ ਡੀਨ ਡਾ ਕੇ ਐੱਸ ਥਿੰਦ ਨੇ ਸਮੁੱਚੀ ਵਿਚਾਰ ਚਰਚਾ ਨੂੰ ਸਮੇਟਦਿਆਂ ਆਪਣੇ ਵਿਚਾਰ ਪੇਸ਼ ਕੀਤੇ।

- Advertisement -
Share this Article
Leave a comment