ਖਹਿਰਾ ਦਾ ਇਹ ਰੂਪ ਤੁਸੀਂ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ, ਆਹ ਪੜ੍ਹੋ ਕੀ ਕਹਿਤਾ ਵਿਰੋਧੀਆਂ ਨੂੰ !

TeamGlobalPunjab
5 Min Read

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਪੰਜਾਬ ਜ਼ਮਹੂਰੀ ਗੱਠਜੋੜ ਅਤੇ ਪੰਜਾਬ ਏਕਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਹੁਣੇ ਹੁਣੇ ਚੋਣ ਹਾਰੇ ਸੁਖਪਾਲ ਖਹਿਰਾ ਵਿਰੁੱਧ ਇਸੇ ਹਲਕੇ ਤੋਂ ਚੋਣ ਹਾਰੇ ਰਾਜਾ ਵੜਿੰਗ ਨੇ ਇਹ ਬਿਆਨ ਦੇ ਕੇ ਦੁਖਦੀ ਰਗ ‘ਤੇ ਹੱਥ ਰੱਖ ਦਿੱਤਾ ਹੈ, ਕਿ ਖਹਿਰਾ ਨੇ ਬਾਦਲਾਂ ਨਾਲ ਰਲ ਕੇ ਚੋਣ ਲੜੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਖਹਿਰਾ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਇੱਕ ਲੰਮੀ ਚੌੜੀ ਪੋਸਟ ਪਾ ਕੇ ਖਹਿਰਾ ਨੇ ਰਾਜਾ ਵੜਿੰਗ ਨੂੰ ਇੱਥੋਂ ਤੱਕ ਚੁਣੌਤੀ ਦੇ ਦਿੱਤੀ ਹੈ ਕਿ ਜਿਹੜੇ ਦੋਸ਼ ਵੜਿੰਗ ਉਨ੍ਹਾਂ ਦੇ ਖਿਲਾਫ ਲਾ ਰਹੇ ਹਨ ਜਾਂ ਤਾਂ ਉਹ ਉਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਨਹੀਂ ਤਾਂ ਸਿਆਸਤ ਤੋਂ ਸੰਨਿਆਸ ਲੈ ਕੇ ਚੁੱਲੂ ਭਰ ਪਾਣੀ ਵਿੱਚ ਲੱਕ ਡਬੋ ਲੈਣ। ਖਹਿਰਾ ਨੇ ਕਿਹਾ ਹੈ ਕਿ ਜੇਕਰ ਵੜਿੰਗ ਨੇ ਉਨ੍ਹਾਂ ਖਿਲਾਫ ਦੋਸ਼ ਸਾਬਤ ਕਰ ਦਿੱਤੇ ਤਾਂ ਉਹ ਆਪਣੇ ਆਪ ਸਨਿਆਸ ਲੈ ਲੈਣਗੇ।

ਆਪਣੀ ਇਸ ਫੇਸਬੁੱਕ ਪੋਸਟ ਵਿੱਚ ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਨੂੰ ਸਾਲ 2007 ਤੋਂ 2012 ਤੱਕ ਦਾ ਸਮਾਂ ਯਾਦ ਕਰਵਾਉਂਦੇ ਹੋਏ ਲਿਖਿਆ ਹੈ ਕਿ ਵੜਿੰਗ ਅਤੇ ਕੈਪਟਨ ਅਮਰਿੰਦਰ ਸਿੰਘ ਕਾਇਰਾਂ ਵਾਂਗ ਬਾਦਲਾਂ ਤੋਂ ਥਰ ਥਰ ਕੰਬਿਆ ਕਰਦੇ ਸਨ। ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਉਸ ਵੇਲੇ ਵੀ ਬਾਦਲਾਂ ਖਿਲਾਫ ਡਟ ਕੇ ਲੜਾਈ ਲੜੀ ਸੀ, ਇਸੇ ਕਾਰਨ ਬਾਦਲਾਂ ਨੇ ਉਨ੍ਹਾਂ ‘ਤੇ 6 ਝੂਠੇ ਮੁਕੱਦਮੇ ਦਰਜ਼ ਕੀਤੇ ਸਨ। ਇਸ ਫੇਸਬੁੱਕ ਪੋਸਟ ਦੀ ਲਿਖਤ ਪੜ੍ਹ ਕੇ ਲੋਕਾਂ ਨੂੰ ਸੁਖਪਾਲ ਖਹਿਰਾ ਦਾ ਉਹ ਰੂਪ ਦੇਖਣ ਨੂੰ ਮਿਲਿਆ ਹੈ ਜਿਹੜਾ ਅੱਜ ਤੱਕ ਪਹਿਲਾਂ ਕਦੇ ਵੀ ਸਾਹਮਣੇ ਨਹੀਂ ਆਇਆ। ਖਹਿਰਾ ਨੇ ਇਸ ਪੋਸਟ ਵਿੱਚ ਨਾ ਸਿਰਫ ਰਾਜਾ ਵੜਿੰਗ ਨੂੰ ਆਪਣੇ ਪਿਤਾ ਦਾ ਕਥਿਤ ਅਪਰਾਧਿਕ ਰਿਕਾਰਡ ਦੱਸਣ ਦੀ ਚੁਣੌਤੀ ਦਿੱਤੀ ਹੈ, ਬਲਕਿ ਵੜਿੰਗ ਨੂੰ ਇੱਥੋਂ ਤੱਕ ਵੰਗਾਰਿਆ ਹੈ ਕਿ ਉਹ ਕਾਂਗਰਸ ਛੱਡ ਕੇ ਉਨ੍ਹਾਂ (ਖਹਿਰਾ) ਖਿਲਾਫ ਚੋਣ ਲੜਨ।

ਪੇਸ ਹੈ ਸੁਖਪਾਲ ਖਹਿਰਾ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਪਾਈ ਗਈ ਪੋਸਟ ਦਾ ਅੱਖਰ ਅੱਖਰ

ਮੇਰੀ ਰਾਜਾ ਵੜਿੰਗ ਨੂੰ ਚੁਣੋਤੀ ਹੈ ਕਿ ਜਾਂ ਤਾਂ ਉਹ ਆਪਣੇ ਸਰਾਸਰ ਝੂਠੇ ਅਤੇ ਮਨਘੜਤ ਇਲਜ਼ਾਮਾਂ ਨੂੰ ਸਾਬਿਤ ਕਰੇ ਕਿ ਮੈਂ ਚੋਣਾਂ ਵਿੱਚ ਬਾਦਲਾਂ ਦੀ ਮਦਦ ਕੀਤੀ ਹੈ, ਜਾਂ ਫਿਰ ਮਾਫ਼ੀ ਮੰਗੇ ਅਤੇ ਚੁੱਲੂ ਭਰ ਪਾਣੀ ਵਿੱਚ ਨੱਕ ਡੋਬ ਲਵੇ। ਇਸ ਤੋਂ ਪਹਿਲਾਂ ਕਿ ਇਹ ਮੇਰੇ ਉੱਪਰ ਬਾਦਲਾਂ ਨਾਲ ਮਿਲੀ ਭੁਗਤ ਦੇ ਝੂਠੇ ਇਲਜ਼ਾਮ ਲਗਾਵੇ ਇਹ ਯਾਦ ਕਰੇ ਕਿ ਜਦ 2007-12 ਦੋਰਾਨ ਰਾਜੇ ਵੜਿੰਗ ਅਤੇ ਕੈਪਟਨ ਵਰਗੇ ਕਾਇਰ ਕਾਂਗਰਸੀ ਬਾਦਲਾਂ ਤੋਂ ਥਰ ਥਰ ਕੰਬਦੇ ਸੀ ਮੈਂ ਉਸ ਸਮੇਂ ਵੀ ਬਾਦਲਾਂ ਖ਼ਿਲਾਫ਼ ਡੱਟ ਕੇ ਲੜਾਈ ਲੜੀ ਜਿਸ ਕਾਰਨ ਉਹਨਾਂ ਨੇ ਮੇਰੇ ਖ਼ਿਲਾਫ਼ 6 ਝੂਠੇ ਮੁਕੱਦਮੇ ਦਰਜ ਕੀਤੇ। ਮੈਂ ਤੇਰੇ ਵਾਂਗ ਦੋਗਲਾ ਅਤੇ ਬੈਗਰਤਾ ਨਹੀਂ ਹਾਂ ਕਿ ਇੱਕ ਪਾਸੇ ਇੰਦਰਾ ਗਾਂਧੀ ਦੀ ਫੋਟੋ ਵਾਲੀ ਟੀ ਸ਼ਰਟ ਪਾਕੇ ਉਸ ਨੂੰ ਆਪਣੀ ਮਾਂ ਆਖੀ ਜਾਵਾ ਅਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਮ ਉੱਪਰ ਵੋਟਾਂ ਮੰਗਾ। ਤੂੰ ਕਦੇ ਵੀ ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦਾਂ ਦੇ ਘਰ ਨਹੀਂ ਗਏ ਜਦਕਿ ਮੈਂ ਕਾਂਗਰਸ ਵਿੱਚ ਹੁੰਦੇ ਹੋਏ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਇਆ ਅਤੇ ਉਹਨਾਂ ਦੇ ਹੱਕ ਲਈ ਸੰਘਰਸ਼ ਕੀਤਾ, ਦੂਜੇ ਪਾਸੇ ਤੂੰ ਅਤੇ ਤੇਰੇ ਆਕਾ ਨੇ ਬਰਗਾੜੀ ਇਨਸਾਫ਼ ਮਾਰਚ ਨੂੰ ਤਾਰਪੀਡੋ ਕਰਨ ਲਈ 7 ਅਕਤੂਬਰ ਨੂੰ ਲੰਬੀ ਵਿੱਚ ਬਰਾਬਰ ਰੈਲੀ ਕੀਤੀ ਸੀ ਤਾਂ ਕਿ ਲੋਕ ਬਰਗਾੜੀ ਨਾ ਜਾਣ। ਮੈਂ ਤੇਰੇ ਵਾਂਗ ਗਿੱਦੜਬਾਹਾ ਦੇ ਪਿੰਡ ਭਾਰੂ ਦੇ ਗਰੀਬ ਕਿਸਾਨ ਕੁਲਬੀਰ ਸਿੰਘ ਦੀ 6 ਏਕੜ ਜ਼ਮੀਨ ਉੱਪਰ ਜ਼ਬਰਦਸਤੀ ਨਾਜਾਇਜ਼ ਕਬਜ਼ਾ ਨਹੀਂ ਕੀਤਾ। ਨਾ ਹੀ ਮੈਂ ਤੇਰੇ ਵਾਂਗ ਆਪਣੀ ਪਤਨੀ ਦੇ ਟੁਕੜਿਆਂ ਉੱਪਰ ਪਲਦਾ ਹਾਂ। ਮੇਰੀ ਚੁਣੋਤੀ ਹੈ ਕਿ ਕਾਂਗਰਸ ਨੂੰ ਛੱਡ ਕੇ ਮੇਰਾ ਮੁਕਾਬਲਾ ਕਰੇ ਤਾਂ ਕਿ ਤੈਨੂੰ ਤੇਰੀ ਅੋਕਾਤ ਦਾ ਪਤਾ ਚੱਲ ਸਕੇ। ਤੂੰ ਨਾ ਸਿਰਫ ਆਪਣੇ ਸਿਆਸੀ ਗੁਰੂ ਜਗਮੀਤ ਬਰਾੜ ਨੂੰ ਧੋਖਾ ਦਿੱਤਾ ਬਲਕਿ ਤੈਨੂੰ ਪਾਲਣ ਵਾਲੇ ਪਰਿਵਾਰ ਦੀ ਵੀ ਥਾਲੀ ਵਿੱਚ ਛੇਦ ਕੀਤਾ ਜਿਸ ਦਾ ਕਿ ਸਾਰੀ ਦੁਨੀਆ ਨੂੰ ਪਤਾ ਹੈ। ਜੇ ਹੋ ਸਕੇ ਤਾਂ ਆਪਣੇ ਪਿਓ ਦੇ ਕਰੀਮਨਲ ਰਿਕਾਰਡ ਬਾਰੇ ਵੀ ਲੋਕਾਂ ਨੂੰ ਦੱਸਣ ਦੀ ਜੁਰੱਅਤ ਜ਼ਰੂਰ ਕਰੀ। ਮੇਰੀ ਚੁਣੋਤੀ ਹੈ ਕਿ ਜੇਕਰ ਤੂੰ ਮੇਰੇ ਖ਼ਿਲਾਫ਼ ਲਗਾਏ ਇਲਜਾਮ ਸਾਬਿਤ ਕਰ ਦੇਵੇ ਤਾਂ ਮੈਂ ਸਿਆਸਤ ਛੱਡ ਦੇਵਾਂਗਾ ਪਰ ਜੇ ਤੂੰ ਸਾਬਿਤ ਨਾ ਕਰ ਸਕਿਆਂ ਤਾਂ ਕੀ ਤੂੰ ਸਿਆਸਤ ਛੱਡ ਸਕੇਗਾ? ਇਸ ਲਈ ਹੋਰਨਾਂ ਉੱਪਰ ਇਲਜ਼ਾਮ ਲਗਾਉਣ ਤੋਂ ਪਹਿਲਾ ਆਪਣੇ ਕਿਰਦਾਰ ਅਤੇ ਕਰਤੱਬ ਵੱਲ ਝਾਤ ਮਾਰ ਅਤੇ ਬੇਬੁਨਿਆਦ ਇਲਾਜਾਮਾਂ ਲਈ ਮੁਆਫ਼ੀ ਮੰਗ – ਖਹਿਰਾ
ਇਹ ਤਾਂ ਸੀ ਉਹ ਫੇਸਬੁੱਕ ਪੋਸਟ ਜਿਹੜੀ ਸੁਖਪਾਲ ਖਹਿਰਾ ਨੇ ਪਾਈ ਤੇ ਅਸੀਂ ਅੱਖਰ ਅੱਖਰ ਤੁਹਾਡੇ ਸਾਹਮਣੇ ਰੱਖ ਦਿੱਤੀ। ਹੁਣ ਇਸ ਫੇਸਬੁੱਕ ਪੋਸਟ ‘ਤੇ ਰਾਜਾ ਵੜਿੰਗ ਕੀ ਪ੍ਰਤੀਕਿਰਿਆ ਦਿੰਦੇ ਹਨ, ਕੀ ਕਾਂਗਰਸੀ ਤੇ ਕੀ ਪੰਜਾਬ ਜ਼ਮਹੂਰੀ ਗੱਠਜੋੜ ਵਾਲੇ ਇਨ੍ਹਾਂ ਦੋਵਾਂ ਧੜਿਆਂ ਦੇ ਸਮਰਥਕਾਂ ਨੇ ਇਸ ਗੱਲ ‘ਤੇ ਬਾਜ ਵਾਂਗ ਅੱਖ ਟਿਕਾਈ ਹੋਈ ਹੈ।

Share this Article
Leave a comment