ਓਟਾਵਾ:- ਫੈਡਰਲ ਮਨਿਸਟਰ ਅਨੀਤਾ ਅਨੰਦ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਕੰਟਰੋਲ ਵਿੱਚ ਹੈ ਤੇ ਅਸੀਂ ਅਗਲੇ ਫੇਜ਼ ਵਿੱਚ ਦਾਖਲ ਹੋ ਗਏ ਹਾਂ। ਇਸ ਲਈ ਟੈਸਟਿੰਗ ਨੇ ਅਹਿਮ ਰੋਲ ਅਦਾ ਕੀਤਾ ਹੈ। ਜਿੰਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਡੋਮੈਸਟਿਕ ਕੰਪਨੀਜ਼ ਤੋਂ ਇਲਾਵਾ 4 ਪ੍ਰੀਮੀਅਰ ਸਪਲਾਈਜ਼ਰ ਨਾਲ ਸਮਝੌਤਾ ਕੀਤਾ ਗਿਆ ਹੈ। ਜਿਸ ਸਦਕਾ ਲੈੱਬਜ਼ ਨੂੰ ਟੈਸਟਿੰਗ ਲਈ ਲੋੜੀਦੇ ਪ੍ਰੋਡੈਕਟ ਉਨ੍ਹਾਂ ਨੂੰ ਮੁਹਈਆ ਮਿਲ ਸਕਣਗੇ। ਇਸ ਤੋਂ ਇਲਾਵਾ ਜੀ.ਐਮ. ਦੇ ਨਾਲ ਸਰਕਾਰ ਵੱਲੋਂ ਕੰਟਰੈਕਟ ਕੀਤਾ ਗਿਆ ਹੈ। ਜਿਸ ਤਹਿਤ 10 ਮਿਲੀਅਨ ਸਰਜੀਕਲ ਮਾਸਕ ਕੰਪਨੀ ਵੱਲੋਂ ਮੁਹਈਆ ਕਰਵਾਏ ਜਾਣਗੇ।