ਓਨਟਾਰੀਓ ਦੀ ਐਸੋਸੀਏਟ ਮੈਡੀਕਲ ਅਧਿਕਾਰੀ ਡਾ: ਯਾਫੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 20546 ਹੋ ਗਈ ਹੈ ਅਤੇ ਪਿਛਲੇ ਦਿਨ 308 ਮਾਮਲੇ ਸਾਹਮਣੇ ਆਏ ਹਨ । ਪ੍ਰੋਵਿੰਸ ਵਿੱਚ 57.3 ਪ੍ਰਤੀਸ਼ਤ ਮਰੀਜ਼ ਔਰਤਾਂ ਹਨ ਅਤੇ 61.8 ਪ੍ਰਤੀਸ਼ਤ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ ਅਤੇ 3407 ਹੈਲਥ ਕੇਅਰ ਵਰਕਰ ਪ੍ਰਭਾਵਿਤ ਹੋਏ ਹਨ ਜਦ ਕਿ 74 ਫ਼ੀਸਦੀ ਓਨਟਾਰੀਓ ਵਾਸੀਆਂ ਨੇ ਕੋਵਿਡ-19 ਨੂੰ ਮਾਤ ਦਿੱਤੀ ਹੈ ਜਿੰਨ੍ਹਾਂ ਦੀ ਗਿਣਤੀ 15131 ਬਣਦੀ ਹੈ ਇਸ ਤੋਂ ਇਲਾਵਾ 194 ਮਰੀਜ਼ ਆਈਸੀਯੂ ਵਿੱਚ ਦਾਖਲ ਹਨ ਅਤੇ 35 ਮੌਤਾਂ ਵੀ ਬੀਤੇ ਦਿਨ ਹੋਈਆ ਹਨ।
ਤੇ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ ਪਿਛਲੇ 48 ਘੰਟਿਆਂ ਵਿੱਚ 23 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1 ਮਰੀਜ਼ ਦੀ ਮੌਤ ਹੋਈ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਕੁੱਲ ਕੇਸਾਂ ਦੀ ਗਿਣਤੀ 2353 ਹੋ ਗਈ ਹੈ। ਬੀਸੀ ਵਿੱਚ 19 ਆਊਟਬ੍ਰੇਕਸ ਲਾਂਗ ਟਰਮ ਕੇਅਰ, ਸੀਨੀਅਰ ਹੋਮਜ਼ ਅਤੇ ਹੋਰ ਰੈਜ਼ੀਡੈਂਸ਼ਲ ਫਸੈਲਟੀਜ਼ ਵਿੱਚ ਹਨ। ਬੀਸੀ ਵਿੱਚ ਕੋਈ ਵੀ ਨਹੀਂ ਕਮਿਊਨਟੀ ਆਊਟਬ੍ਰੇਕ ਨਹੀਂ ਹੋਈ। ਪ੍ਰੋਵਿੰਸ ਵਿੱਚ 634 ਐਕਟਿਵ ਕੇਸ ਹਨ ਜਿਸ ਵਿੱਚੋਂ 66 ਹਸਪਤਾਲ ਹਸਪਤਾਲ ਵਿੱਚ ਦਾਖਲ ਹਨ ਅਤੇ 18 ਆਈਸੀਯੂ ਵਿੱਚ ਹਨ।