ਕੋਰੋਨਾ ਵਾਇਰਸ ਦਾ ਪੰਜਾਬ ਵਿਚ ਇਕ ਹੋਰ ਮਰੀਜ਼ ਆਇਆ ਸਾਹਮਣੇ! ਇਸ ਤੋਂ ਪਹਿਲਾ ਇਕ ਦੀ ਹੋ ਚੁਕੀ ਹੈ ਮੌਤ

TeamGlobalPunjab
1 Min Read

ਮੁਹਾਲੀ : ਕੋਰੋਨਾ ਵਾਇਰਸ ਨੇ ਹੁਣ ਪੰਜਾਬ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ। ਇਸ ਕਾਰਨ ਜਿਥੇ ਬੀਤੇ ਦਿਨੀ ਨਵਾਂ ਸ਼ਹਿਰ ਇਲਾਕੇ ਦੇ ਬਲਦੇਵ ਸਿੰਘ ਨਾਮਕ ਬਜ਼ੁਰਗ ਦੀ ਮੌਤ ਹੋ ਗਈ ਅਤੇ ਚੰਡੀਗੜ੍ਹ ਵਿਚ ਇਕ ਹੋਰ ਲੜਕੀ ਦੀ ਕੋਰੋਨਾ ਵਾਇਰਸ ਰਿਪੋਰਟ ਪੌਜ਼ਟਿਵ ਆਈ ਹੈ ਉਥੇ ਹੀ ਇਕ ਬਜ਼ੁਰਗ ਮਹਿਲਾ ਦੀ ਕੋਰੋਨਾ ਵਾਇਰਸ ਪ੍ਰਭਾਵਿਤ ਦੀ ਰਿਪੋਰਟ ਪੌਜ਼ਟਿਵ ਆਈ ਹੈ। ਮੁਹਾਲੀ ਦੇ ਫੇਜ਼ ੩ ਦੇ ਮਕਾਨ ਵਿਚ ਰਹਿਣ ਵਾਲੀ ਗੁਰਦੇਵ ਕੌਰ ਕੁਝ ਦਿਨ ਪਹਿਲਾ ਇੰਗਲੈਂਡ ਤੋਂ ਵਾਪਿਸ ਆਈ ਸੀ। ਇਸ ਦੌਰਾਨ ਉਸ ਨੂੰ ਖਾਂਸੀ ਅਤੇ ਬੁਖਾਰ ਸੀ।
ਰਿਪੋਰਟਾਂ ਮੁਤਾਬਿਕ ਫਿਰ ਜਦੋ ਉਸ ਦੇ ਮੈਕਸ ਹਸਪਤਾਲ ਵਿਚ ਟੈਸਟ ਕੀਤੇ ਗਏ ਤਾ ਰਿਪੋਰਟ ਪੌਜ਼ਟਿਵ ਆਈ। ਦਾਸ ਦੇਈਏ ਕਿ ਚੰਡੀਗੜ੍ਹ ‘ਚ ਬੀਤੇ ਦਿਨੀਂ ਇੰਗਲੈਂਡ ਤੋਂ ਪਰਤੀ 23 ਸਾਲਾ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਹੁਣ ਲੜਕੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ‘ਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਭਰਾ ਅਤੇ ਨੌਕਰ ਦੀ ਕਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਉੱਥੇ ਹੀ ਪਿਤਾ ਤੇ ਡਰਾਈਵਰ ਦੀ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਹੈ।

Share this Article
Leave a comment