ਕੋਰੋਨਾ ਵਾਇਰਸ ‘ਤੇ ਸਿਹਤ ਮੰਤਰੀ ਦੀ ਸਖਤ ਪ੍ਰਤੀਕਿਰਿਆ! ਕਿਹਾ ਲੋਕਾਂ ‘ਚ ਪੈਦਾ ਕੀਤਾ ਜਾ ਰਿਹੈ ਸਹਿਮ ਦਾ ਮਾਹੌਲ

TeamGlobalPunjab
1 Min Read

ਸੰਗਰੂਰ : ਕੋਰੋਨਾ ਵਾਇਰਸ ਦਾ ਆਤੰਕ ਦੇਸ਼ ਅੰਦਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਹੁਣ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਦਾ ਕਹਿਣਾ ਹੈ ਆਮ ਲੋਕਾਂ ਨੂੰ ਮਾਸਕ ਪਾਉਣ ਦੀ ਕੋਈ ਜਰੂਰਤ ਨਹੀਂ ਹੈ ਇਹ ਸਿਰਫ ਡਾਕਟਰਾਂ ਲਈ ਹੈ ਜਿਹੜੇ ਇਲਾਜ਼ ਕਰਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਕੁਝ ਹੱਦ ਤੱਕ ਸਮਾਜ ਅੰਦਰ ਸੈਨੇਟਾਇਜ਼ਰ ਤੇ ਮਾਸਕ ਦੀ ਚੋਰ ਬਜ਼ਾਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸੈਨੇਟਾਇਜ਼ਰ ਦਾ ਹੱਲ ਕਿ ਇਸ ਦੀ ਜਗ੍ਹਾ ਸਾਬਣ ਦਾ ਘੋਲ ਵਰਤਿਆ ਜਾ ਸਕਦਾ ਹੈ।

ਸਿੱਧੂ ਨੇ ਕਿਹਾ ਕਿ ਇਸ ਨੂੰ ਲੈ ਕੇ ਲੋਕਾਂ ਅੰਦਰ ਡਰ ਪੈਦਾ ਕੀਤਾ ਜਾ ਰਿਹਾ ਹੈ ਸਾਰਿਆਂ ਨੂੰ ਮਾਸਕ ਪਾਉਣ ਦੀ ਕੋਈ ਜਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕੋਈ ਦਵਾਈ ਨਹੀਂ ਹੈ ਸਿਰਫ ਬਚਾਅ ਨਾਲ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।ਸਿੱਧੂ ਅਨੁਸਾਰ ਅਜੇ ਤੱਕ ਪੰਜਾਬ ਅੰਦਰ ਇਸ ਦਾ ਕੋਈ ਮਾਮਲਾ ਨਹੀਂ ਹੈ ਜਿਹੜੇ ਵੀ ਹਨ ਉਹ ਬਾਹਰੀ ਦੇਸ਼ਾਂ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਅਜੇ ਤੱਕ ਸਿਰਫ ਇੱਕ ਮਰੀਜ਼ ਹੀ ਪਾਇਆ ਗਿਆ ਹੈ।

Share this Article
Leave a comment