ਕੋਰੋਨਾ ਵਾਇਰਸ : ਜਲੰਧਰ ਵਾਸੀਆਂ ਲਈ ਸੰਤੋਖ ਚੌਧਰੀ ਦਾ ਵਡਾ ਐਲਾਨ

TeamGlobalPunjab
1 Min Read

ਜਲੰਧਰ : ਹੋਰ ਸਿਆਸਤਦਾਨਾਂ ਦੇ ਨਾਲ ਨਾਲ ਅੱਜ ਲੋਕ ਸਭ ਮੇਮ੍ਬਰ ਸੰਤੋਖ ਸਿੰਘ ਨੇ ਵੀ ਆਪਣੇ ਐਮ ਪੀ ਫੰਡ ਵਿੱਚੋ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਪੈਸੇ ਐਮਬੂਲੈਂਸ ਅਤੇ ਹੋਰ ਮਿਆਰੀ ਸਿਹਤ ਸਹੂਲਤਾਂ ਦੇ ਮੰਤਵ ਲਈ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਰਾ ਦੇਸ਼ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸਾਰੀਆਂ ਸਿਹਤ ਸਹੂਲਤਾਂ ਮੁਹਈਆ ਕ੍ਰ੍ਰਵਾਈਆਂ ਜਾ ਰਹੀਆਂ ਹਨ। ਚੌਧਰੀ ਨੇ ਕਿਹਾ ਕਿ ਇਸ ਨੇਕ ਕੰਮ ਵਿਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਐਮਬੂਲੈਂਸ ਸੇਵਾ ਜਲਦ ਤੋਂ ਜਲਦ ਸ਼ੁਰੂ ਕੀਤੀ ਜਾਵੇਗੀ।

- Advertisement -

ਦੱਸ ਦੇਈਏ ਕਿ ਅੱਜ ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ ਵਲੋਂ ਵੀ 25 ਕਰੋੜ ਰੁਪਏ ਕੋਰੋਨਾ ਵਾਇਰਸ ਨਾਲ ਲੜਨ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਜਮਾ ਕਰਵਾਏ ਗਏ ਹਨ। ਇਸੇ ਤਰ੍ਹਾਂ ਹੀ ਅਮਨ ਅਰੋੜਾ, ਸੁਖਜਿੰਦਰ ਰੰਧਾਵਾ, ਅਤੇ ਹੋਰ ਕਈ ਸਿਆਸਤਦਾਨਾਂ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਮੁਖ ਮੰਤਰੀ ਰਾਹਤ ਫੰਡ ਵਿਚ ਜਮਾ ਕਰਵਾਉਣ ਦਾ ਐਲਾਨ ਕੀਤਾ ਹੈ।

Share this Article
Leave a comment