ਕੋਰੋਨਾ ਵਾਇਰਸ ਕਾਰਨ ਅਮਰੀਕਾ ‘ਚ ਲਗਾਤਾਰ ਵੱਧ ਰਿਹੈ ਮੌਤਾਂ ਦਾ ਸਿਲਸਿਲਾ, ਹੋਈਆਂ 2500 ਮੌਤਾਂ!

TeamGlobalPunjab
2 Min Read

ਵਾਸ਼ਿੰਗਟਨ : ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਨਾਲ ਅਮਰੀਕਾ ਵਿਚ ਪੀੜਤ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ 2500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਸੰਕਰਮਿਤ ਲੋਕਾਂ ਦੀ ਗਿਣਤੀ ਇਕ ਲੱਖ 40 ਹਜ਼ਾਰ ਨੂੰ ਪਾਰ ਕਰ ਗਈ ਹੈ। ਜਿਸ ਕਾਰਨ ਅਮਰੀਕਾ ਵਿੱਚ ਡਾਕਟਰੀ ਪ੍ਰਣਾਲੀ ਅਸਫਲ ਹੋ ਰਹੀ ਹੈ। ਕੋਰੋਨਾ ਨਾਲ ਨਿਊਯਾਰਕ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਨਿਊਯਾਰਕ ਸ਼ਹਿਰ ਦੇ ਕੁਝ ਅਧਿਕਾਰੀਆਂ ਅਤੇ ਸਿਹਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਸਾਰੇ ਹਸਪਤਾਲ ਕੋਰੋਨਾ ਦੇ ਮਰੀਜ਼ਾਂ ਨਾਲ ਭਰ ਗਏ ਹਨ ਜਿਸ ਤੋ ਬਾਅਦ ਪੀੜਤਾਂ ਨੂੰ ਹੁਣ ਘਰਾਂ ਵਿੱਚ ਹੀ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੈਡੀਕਲ ਸੰਕਟ ਨੂੰ ਲੈ ਕੇ ਐਂਬੂਲੈਂਸਾਂ ਲਈ ਫ਼ੋਨ ਕਾਲ ਉਸੇ ਤਰ੍ਹਾਂ ਆ ਰਹੀਆਂ ਹਨ ਜਿਵੇਂ 9 ਸਤੰਬਰ 2001 ਨੂੰ ਅੱਤਵਾਦੀ ਹਮਲੇ ਦੌਰਾਨ ਆਈਆਂ ਸਨ। ਸ਼ਹਿਰ ਵਿੱਚ ਕੋਰੋਨਾਵਾਇਰਸ (ਕੋਵਿਡ-19) ਕਾਰਨ ਵੀਰਵਾਰ ਨੂੰ ਰਿਕਾਰਡ ਸੱਤ ਹਜ਼ਾਰ ਤੋਂ ਜ਼ਿਆਦਾ ਫੋਨ ਕਾਲ ਆਈਆਂ। ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਫੋਨ ਕਾਲ ਸਾਹ ਲੈਣ ਵਿੱਚ ਆ ਰਹੀ ਪ੍ਰੇਸ਼ਾਨੀ ਜਾਂ ਬੁਖਾਰ ਨੂੰ ਲੈ ਕੇ ਆਈਆਂ ਹਨ।
ਅਜਿਹੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦੇਸ਼ ਵਿਚ ਲਗਾਈਆਂ ਗਈਆਂ ਪਾਬੰਦੀਆਂ ਦੀ ਮਿਆਦ ਅਪ੍ਰੈਲ ਮਹੀਨੇ ਤੱਕ ਵਧਾ ਦਿੱਤੀ ਹੈ। ਰਾਸ਼ਟਰਪਤੀ ਟਰੰਪ ਨੇ ਅਗਲੇ ਦੋ ਹਫਤਿਆਂ ਵਿੱਚ ਕੋਰੋਨਾ ਕਾਰਨ ਹੋਰ ਜ਼ਿਆਦਾ ਮੌਤਾਂ ਹੋਣ ਦਾ ਖਦਸਾ ਜਤਾਇਆ ਹੈ।

Share this Article
Leave a comment