ਕੋਰੋਨਾਵਾਇਰਸ : ਮੌਤਾਂ ਦਾ ਅੰਕੜਾ 425 ਤੱਕ ਪਹੁੰਚਿਆ, ਵੱਡੀ ਗਿਣਤੀ ਵਿੱਚ ਪ੍ਰਭਾਵਿਤ

TeamGlobalPunjab
1 Min Read

ਬੀਜਿੰਗ : ਚੀਨ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਹੁਣ ਤਕ ਇਸ ਕਾਰਨ 425 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇੱਥੇ ਹੀ ਬੱਸ ਨਹੀਂ ਇਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਗਿਣਤੀ ਵਿਚ ਵੀ 2345 ਦਾ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਇਹ ਅੰਕੜਾ 19550 ਤਕ ਪਹੁੰਚ ਗਈ ਹੈ।

ਕੋਰੋਨਾਵਾਇਰਸ ਹੁਣ 20 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਇਸ ਦੌਰਾਨ, ਜਾਨਲੇਵਾ ਵਾਇਰਸ ਨਾਲ ਚੀਨ ਤੋਂ ਬਾਹਰ ਪਹਿਲੀ ਮੌਤ ਫਿਲੀਪੀਨਜ਼ ਵਿੱਚ ਐਤਵਾਰ ਨੂੰ ਦਰਜ ਕੀਤੀ ਗਈ ਸੀ।

Share this Article
Leave a comment