ਕੋਰੋਨਾਵਾਇਰਸ ਕਾਰਨ ਕਰੂਜ਼ ‘ਤੇ ਫਸੇ ਭਾਰਤੀਆਂ ਨੇ ਵੀਡੀਓ ਜਾਰੀ ਕਰ ਮੋਦੀ ਨੂੰ ਲਗਾਈ ਮਦਦ ਦੀ ਗੁਹਾਰ

TeamGlobalPunjab
3 Min Read

ਟੋਕੀਓ: ਕਰੋਨਾ ਵਾਇਰਸ ਦੇ ਕਹਿਰ ਦੇ ਵਿੱਚ ਜਾਪਾਨ ਦੇ ਡਾਇਮੰਡ ਪ੍ਰਿੰਸੈਜ਼ ਲਗਜ਼ਰੀ ਕਰੂਜ਼ ‘ਤੇ ਫਸੇ ਭਾਰਤੀਆਂ ਨੇ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਰੂਜ਼ ਦੇ ਟੀਮ ਮੈਂਬਰ ਵਿੱਚ ਸ਼ੈੱਫ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਿਨੈ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਸੰਯੁਕਤ ਰਾਸ਼ਟਰ ਨੂੰ ਬੇਨਤੀ ਕਰਦੇ ਹੋਏ ਵੀਡੀਓ ਵਿੱਚ ਕਿਹਾ ਹੈ ਕਿ ਉਹ ਬਹੁਤ ਡਰੇ ਹੋਏ ਹਨ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਇੱਥੋਂ ਕੱਢਣ ਦਾ ਇੰਤਜ਼ਾਮ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਇਸ ਸਮੇਂ ਇੱਕ ਕਰੂਜ਼ ‘ਤੇ 3200 ਲੋਕ ਹਨ ਜਿਨ੍ਹਾਂ ਚੋਂ ਸਿਰਫ਼ 500 ਲੋਕਾਂ ਦੇ ਹੀ ਸੈਂਪਲ ਦੀ ਜਾਂਚ ਕੀਤੀ ਗਈ ਹੈ ਸਾਡੇ ਚੋੰ ਕਿਸੇ ਦੇ ਸੈਂਪਲ ਦੀ ਜਾਂਚ ਨਹੀਂ ਕੀਤੀ ਗਈ।

ਬਿਨੈ ਦੇ ਆਸਪਾਸ ਕੁੱਝ ਹੋਰ ਲੋਕ ਖੜੇ ਹਨ , ਜੋ ਮਾਸਕ ਲਗਾਏ ਹੋਏ ਹਨ । ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਰੂਜ਼ ‘ਤੇ ਮੌਜੂਦ ਲੋਕਾਂ ਤੋਂ ਵੱਖ ਕੀਤਾ ਜਾਵੇ ਅਤੇ ਉਨ੍ਹਾਂਨੂੰ ਆਪਣੇ – ਆਪਣੇ ਘਰਾਂ ਤੱਕ ਪਹੁੰਚਾਇਆ ਜਾਵੇ ।

ਬਿਨੈ ਕਹਿ ਰਿਹਾ ਹੈ , ਕਰੂਜ਼ ‘ਤੇ 162 ਕਰਿਊ ਮੈਂਬਰ ਹਨ। ਕੁੱਝ ਭਾਰਤੀ ਯਾਤਰੀ ਵੀ ਹਨ। ਫਿਲਹਾਲ 90 ਫ਼ੀਸਦੀ ਲੋਕ ਸੰਕਰਮਣ ਤੋਂ ਬਚੇ ਹੋਏ ਹਨ। ਮੈਂ ਖਾਸਕਰ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਪਲੀਜ਼ ਜਿੰਨੀ ਜਲਦੀ ਹੋ ਸਕੇ ਸਾਨੂੰ ਇੱਥੋਂ ਕੱਢਣ ਦੀ ਕੋਸ਼ਿਸ਼ ਕਰੋ । ਉਹ ਕਹਿੰਦੇ ਹਨ ਕਿ ਜੇਕਰ ਜਾਪਾਨ ਸਰਕਾਰ ਵਲੋਂ ਉਨ੍ਹਾਂ ਦੀ ਮਦਦ ਨਹੀਂ ਹੋ ਪਾ ਰਹੀ ਹੈ ਤਾਂ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਸਿੱਧੇ – ਸਿੱਧੇ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ। ਜੇਕਰ ਵਾਇਰਸ ਫੈਲ ਗਿਆ ਤਾਂ ਬਾਅਦ ਵਿੱਚ ਸਹਾਇਤਾ ਦਾ ਕੋਈ ਫਾਇਦਾ ਨਹੀਂ ਰਹਿ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਯੋਕੋਹਾਮਾ ਤੋਂ ਚੱਲੇ ਇਸ ਜਹਾਜ਼ ਤੋਂ 25 ਜਨਵਰੀ ਨੂੰ ਹਾਂਗ ਕਾਂਗ ਵਿੱਚ ਇੱਕ ਯਾਤਰੀ ਉਤਰਿਆ ਸੀ ਜਿਸਦੀ ਜਾਂਚ ਵਿੱਚ ਪਤਾ ਚੱਲਿਆ ਕਿ ਉਹ ਕੋਰੋਨਾਵਾਇਰਸ ਨਾਲ ਸੰਕਰਮਿਤ ਹੈ । ਜਾਣਕਾਰੀ ਮੁਤਾਬਕ ਕਰੂਜ਼ ਉੱਤੇ ਮੌਜੂਦ 130 ਲੋਕਾਂ ਨੂੰ ਕੋਰੋਨਾ ਦਾ ਸੰਕਰਮਣ ਹੋ ਚੁੱਕਿਆ ਹੈ ਜਿਸ ਵਿੱਚ 66 ਨਵੇਂ ਮਾਮਲੇ ਹਨ।

ਇਸ ਵਿੱਚ ਵਿਦੇਸ਼ ਮੰਤਰੀ ਅੈਸ. ਜੈਸ਼ੰਕਰ ਨੇ ਟਵੀਟ ਕਰ ਕਿਹਾ ਹੈ ਕਿ ਕਰੂਜ਼ ਵਿੱਚ ਮੌਜੂਦ ਭਾਰਤੀਆਂ ਨੂੰ ਕੱਢਣ ਲਈ ਭਾਰਤੀ ਦੂਤਾਵਾਸ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗਿਆ ਹੈ। ਉਨ੍ਹਾਂ ਨੇ ਕਿਹਾ ਸੂਤਰਾਂ ਮੁਤਾਬਕ ਕਰੂਜ਼ ਉੱਤੇ ਮੌਜੂਦ ਕਿਸੇ ਵੀ ਭਾਰਤੀ ਵਿੱਚ ਕੋਰੋਨਾ ਦਾ ਸੰਕਰਮਣ ਨਹੀਂ ਪਾਇਆ ਗਿਆ ਹੈ। ਐਤਵਾਰ ਨੂੰ ਕਰੂਜ਼ ਪ੍ਰਬੰਧਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਕੋਰੋਨਾ ਨਾਲ ਸੰਕਰਮਿਤ ਯਾਤਰੀਆਂ ਵਿੱਚ 21 ਜਾਪਾਨੀ, 5 ਆਸਟਰੇਲਿਆਈ ਅਤੇ 5 ਕੈਨੇਡੀਅਨ ਹਨ।

- Advertisement -
Share this Article
Leave a comment