ਕੈਪਟਨ ਅਮਰਿੰਦਰ ਨੇ ਇਟਲੀ ਦੇ ਅੰਬੈਸਡਰ ਨੂੰ ਕਿਉਂ ਕੀਤਾ ਫੋਨ?

TeamGlobalPunjab
1 Min Read

ਇਟਲੀ ਵਿਚ ਮੌਜੂਦਾ ਸਮੇਂ ਵਿਚ ਕੋਰੋਨਾ ਵਾਇਰਸ ਕਾਰਨ ਸਥਿਤੀ ਕਾਫੀ ਜਿਆਦਾ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਉਥੋਂ ਦੇ ਨਾਗਰਿਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਟਲੀ ਦੇ ਅੰਬੈਸਡਰ ਵਿਚੈਂਸੋ ਦੀ ਲੁਕਾ ਨਾਲ ਗੱਲਬਾਤ ਕੀਤੀ ਅਤੇ ਹਾਲਾਤਾਂ ਬਾਰੇ ਵੀ ਜਾਣਿਆ। ਇਸਦੇ ਨਾਲ ਹੀ ਉਹਨਾਂ ਨੇ ਕੁਝ ਵਾਪਰਕ ਮੁੱਦਿਆਂ ਸਬੰਧੀ ਵੀ ਗੱਲਬਾਤ ਕੀਤੀ। ਦੱਸ ਦਈਏ ਕਿ ਇਟਲੀ ਵਿਚ ਕਈ ਪੰਜਾਬੀ ਲੋਕ ਵੀ ਰਹਿੰਦੇ ਹਨ ਜੋ ਕਿ ਉਥੋਂ ਦੀ ਆਰਥਿਕਤਾ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਉਥੋਂ ਦੇ ਅਵਾਮ ਸਮੇਤ ਪੰਜਾਬੀਆਂ ਦੀ ਸਿਹਤਯਾਬੀ ਦੀ ਸਾਰ ਲਈ। ਇਟਲੀ ਤੋਂ ਪੰਜਾਬ ਦੇ ਵਿਚ ਛੁੱਟੀਆਂ ਮਨਾਉਣ ਆਏ ਐਨਆਰਆਈਜ਼ ਸਬੰਧੀ ਵੀ ਉਹਨਾਂ ਨੇ ਵਿਚੈਂਸੋ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਪੰਜਾਬ ਵਿਚ ਕਿਸੇ ਵੀ ਤਰਾਂ ਦੀ ਦਿਕਤ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯੂਰਪ ਦੇ ਕਾਂਗਰਸੀ ਆਗੂਆਂ ਦੀ ਸ਼ਿਕਾਇਤ ਮਿਲੀ ਸੀ ਕਿ ਕੁਝ ਐਨਆਰਆਈਜ਼ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੈਪਟਨ ਨੇ ਤੁਰੰਤ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਕਿਸੇ ਵੀ ਐਨਆਰਆਈ ਨਾਲ ਸਹੀ ਢੰਗ ਨਾਲ ਪੇਸ਼ ਆਇਆ ਜਾਵੇ ਅਤੇ ਜੇਕਰ ਉਸਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੈ ਉਸਦਾ ਤੁਰੰਤ ਹੱਲ ਕੀਤਾ ਜਾਵੇ।

Share this Article
Leave a comment