ਕੈਨੇਡਾ ਦੇ ਪੰਜ ਪ੍ਰੋਵਿੰਸਾਂ ਵਿਚ ਲਾਕਡਾਊਨ ਤੋਂ ਮਿਲ ਸਕਦੀ ਹੈ ਰਾਹਤ

TeamGlobalPunjab
2 Min Read

ਕੈਨੇਡਾ ਸਰਕਾਰ ਲਾਕਡਊਨ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਤਰਾਂ ਦੀਆਂ ਰਣਨੀਤੀਆਂ ਬਣਾ ਰਹੀ ਹੈ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲੇ। ਦੇਸ਼ ਦੀ ਆਰਥਿਕਤਾ ਦਾ ਪਹੀਆ ਮੁੜ ਤੋਂ ਘੁੰਮਣਾ ਸ਼ੁਰੂ ਹੋਵੇ। ਅਜਿਹੇ ਦੇ ਵਿਚ ਓਨਟਾਰੀਓ, ਕਿਊਬਿਕ,ਸਸਕੈਚਵਨ,ਮੈਨੀਟੋਬਾ ਅਤੇ ਅਲਬਰਟਾ ਵਰਗੇ ਪ੍ਰੋਵਿੰਸ ਲੋਕਾਂ ਨੂੰ ਢਿੱਲ ਦੇਣ ਬਾਰੇ ਸੋਚ ਰਹੇ ਹਨ ਅਤੇ ਜਲਦ ਹੀ ਇਸ ਸਬੰਧੀ ਗਾਈਡਲਾਈਨਜ਼ ਵੀ ਜਾਰੀ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਮੁਤਾਬਿਕ ਪਹਿਲਾਂ ਉਹਨਾਂ ਕੰਮਾਂ ਨੂੰ ਪਹਿਲ ਦਿਤੀ ਜਾਵੇਗੀ ਜਿੰਨਾਂ ਬਿਨਾਂ ਆਮ ਲੋਕਾਂ ਦਾ ਬਿਲਕੁਲ ਵੀ ਨਹੀਂ ਸਰਦਾ। ਪਰ ਫਿਰ ਵੀ ਇਹ ਫੈਸਲਾ ਪ੍ਰੋਵਿੰਸਾਂ ਵੱਲੋਂ ਪੂਰਾ ਸੋਚ ਸਮਝ ਕੇ ਲਿਆ ਜਾਵੇਗਾ ਕਿਉਂ ਕਿ ਕੋਰੋਨਾ ਵਾਇਰਸ ਦਾ ਪ੍ਰਕੋਪ ਹਾਲੇ ਖਤਮ ਨਹੀਂ ਹੋਇਆ। ਅਜਿਹੇ ਦੇ ਵਿਚ ਕੋਈ ਵੀ ਫੈਸਲਾ ਲੈਣਾ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਅਤੇ ਕੈਨੇਡਾ ਸਰਕਾਰ ਲੋਕਾਂ ਦੀ ਜਾਨ ਜ਼ੋਖਿਮ ਵਿਚ ਪਾਉਣ ਦਾ ਰਿਸਕ ਕਦੇ ਵੀ ਨਹੀਂ ਲਵੇਗੀ। ਕਾਬਿਲੇਗੌਰ ਹੈ ਕਿ ਟਰੂਡੋ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਇਲਾਜ਼ ਕਰਨ ਵਾਲੀ ਦਵਾਈ ਦੀ ਖੋਜ ਕਰਨ ਲਈ ਵੀ ਕਾਫੀ ਜਿਆਦਾ ਮਿਹਨਤ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਟਰੂਡੋ ਸਰਕਾਰ ਨੇ 12.5 ਲੱਖ ਡਾਲਰ ਜਾਰੀ ਕੀਤੇ ਹਨ ਤਾਂ ਜੋ ਇਸ ਬਿਮਾਰੀ ਦਾ ਤੋੜ ਲੱਭਿਆ ਜਾ ਸਕੇ।ਇਸਦੇ ਲਈ ਟਰੂਡੋ ਸਰਕਾਰ ਨੇ ਵੈਨਕੁਵਰ ਫਾਰਮਾ ਕੰਪਨੀ ਤੇ ਭਰੋਸਾ ਪ੍ਰਗਟਾਇਆ ਹੈ ਅਤੇ ਉਮੀਦ ਕੀਤੀ ਹੈ ਕਿ ਜਲਦੀ ਹੀ ਇਸ ਦਵਾਈ ਦੀ ਖੋਜ ਕਰ ਲਈ ਜਾਵੇਗੀ ਅਤੇ ਇਸਦੀ ਪੂਰੀ ਮਾਨਵਤਾ ਲਈ ਕੀਤੀ ਜਾਵੇਗੀ।

 

 

Share this Article
Leave a comment