ਨਿਊਯਾਰਕ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਅਣਪਛਾਤੇ ਲੋਕਾਂ ਨੇ ਕੀਤੀ ਭੰੰਨ੍ਹ-ਤੋੜ

TeamGlobalPunjab
2 Min Read

ਨਿਊ ਯਾਰਕ: ਨਿਊ ਯਾਰਕ ਦੇ ਮੈਨਹੱਟਨ ਲਾਗੇ ਮਹਾਤਮਾ ਗਾਂਧੀ ਦੇ ਇਕ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਭੰੰਨ੍ਹ-ਤੋੜ ਕੀਤੀ । ਇਸ ਦੌਰਾਨ ਗਾਂਧੀ ਦੀ ਮੂਰਤੀ ਨੂੰ ਕਾਫੀ ਨੁਕਸਾਨ ਪੁੱਜਾ ਹੈ। ਭਾਰਤੀ ਅਮਰੀਕੀ ਭਾਈਚਾਰੇ ਨੇ ਮਹਾਤਮਾ ਗਾਂਧੀ ਦੀ ਮੂਰਤੀ ‘ਤੇ ਹੋਏ ਹਮਲੇ ‘ਤੇ ਗੁੱਸਾ ਜ਼ਾਹਿਰ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਹਰਕਤ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਘਿਨਾਉਣਾ ਦੱਸਿਆ ਹੈ।

ਅੱਠ ਫੁੱਟ ਦਾ ਇਹ ਬੁੱਤ ਗਾਂਧੀ ਯਾਦਗਾਰੀ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਦਾਨ ਕੀਤਾ ਗਿਆ ਸੀ। ਇਸ ਬੁੱਤ ਤੋਂ ਦੋ ਅਕਤੂਬਰ, 1986 ਨੂੰ ਮਹਾਤਮਾ ਗਾਂਧੀ ਦੀ 117ਵੀਂ ਜੈਅੰਤੀ ਮੌਕੇ ਪਰਦਾ ਚੁੱਕਿਆ ਗਿਆ ਸੀ। ਇਸ ਬੁੱਤ ਨੂੰ ਸੰਨ 2001 ਵਿਚ ਹਟਾ ਕੇ 2002 ਵਿਚ ਕਿਸੇ ਹੋਰ ਥਾਂ ਲਾਇਆ ਗਿਆ ਸੀ। ਪਿਛਲੇ ਸਾਲ ਕੈਲੀਫੋਰਨੀਆ ਵਿਚ ਵੀ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। 

ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰ ਦੀ ਹੈ ਜਦੋਂ ਕੁਝ ਅਣਪਛਾਤੇ ਲੋਕਾਂ ਨੇ ਮੂਰਤੀ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸਥਾਨਕ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਦੇਸ਼ ਵਿਭਾਗ ਸਾਹਮਣੇ ਤਤਕਾਲ ਜਾਂਚ ਲਈ ਇਸ ਮਾਮਲੇ ਨੂੰ ਚੁੱਕਿਆ ਗਿਆ ਹੈ ਤੇ ਉਨ੍ਹਾਂ ਤੋਂ ਇਸ ਘਿਨਾਉਣੇ ਕੰਮ ਲਈ ਲੋਕਾਂ ਖਿਲਾਫ ਉਚਿਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

Share this Article
Leave a comment