ਕੈਨੇਡਾ ਤੋਂ ਬਾਹਰ ਮੈਡੀਕਲ (ਐੱਮਡੀ) ਦੀ ਪੜ੍ਹਾਈ ਕਰਨ ਦਾ ਸੁਨਹਿਰਾ ਮੌਕਾ, ਜਾਣੋ ਖਾਸ ਜਾਣਕਾਰੀ…

TeamGlobalPunjab
5 Min Read

ਨਿਊਜ਼ ਡੈਸਕ : ਅੱਜ ਅਸੀਂ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਦੇ ਪ੍ਰੋਗਰਾਮ “ਫਰੰਟਲਾਇਨ” ‘ਚ ਕੈਨੇਡਾ ਤੋਂ ਬਾਹਰ ਮੈਡੀਕਲ (ਐੱਮਡੀ) ਦੀ ਪੜ੍ਹਾਈ ਸਬੰਧੀ ਖਾਸ ਗੱਲਬਾਤ ਕਰਾਂਗੇ। ਕੈਨੇਡਾ ਦੇ ਜ਼ਿਆਦਾਤਰ ਮਾਪਿਆਂ ਦਾ ਸੁਪਨਾ ਹੁੰਦਾ ਕਿ ਉਨ੍ਹਾਂ ਦਾ ਬੱਚਾ ਡਾਕਟਰ ਬਣੇ। ਪਰ ਕੈਨੇਡਾ ‘ਚ ਸੀਟਾਂ ਬਹੁਤ ਸੀਮਿਤ ਹਨ ਜਿਸ ਕਾਰਨ ਉਨ੍ਹਾਂ ਦਾ ਸੁਪਨਾ ਪੂਰਾ ਨਹੀਂ ਹੁੰਦਾ। ਪਰ ਕੈਨੇਡਾ ਤੋਂ ਬਾਹਰ ਵੀ ਡਾਕਟਰ ਬਣਨ ਦੇ ਕੁਝ ਮੌਕੇ ਹਨ ਕੁਝ ਥਾਵਾਂ ਹਨ ਜਿੱਥੇ ਜਾ ਕੇ ਤੁਸੀਂ ਡਾਕਟਰ (ਐੱਮਡੀ) ਦੀ ਪੜ੍ਹਾਈ ਕਰ ਸਕਦੇ ਹੋ। ਉਹ ਕਿਹੜੇ ਮੌਕੇ ਹਨ ਕਿਹੜੀਆਂ ਥਾਵਾਂ ਹਨ ਇਸ ਬਾਰੇ ਅੱਜ ਅਸੀਂ ਐਡਮੀਸ਼ਨ ਐਕਸਪਰਟ (Admission Expert) ਪ੍ਰੀਆਮ ਸ਼ਰਮਾ ਨਾਲ ਖਾਸ ਗੱਲਬਾਤ ਕਰਾਂਗੇ।

ਪ੍ਰੀਆਮ ਸ਼ਰਮਾਂ ਦਾ ਕਹਿਣਾ ਹੈ ਕਿ ਇਸ ਸੁਪਨੇ ਨੂੰ St. Martinus University, Faculty of Medicine (SMUFOM) ਯੂਨੀਵਰਸਿਟੀ ‘ਚ ਪੂਰਾ ਕੀਤਾ ਜਾ ਸਕਦਾ ਹੈ। ਜਿਸ ‘ਚ ਸਿਰਫ ਡਾਕਟਰ ਆਫ ਮੈਡੀਸਨ (ਐੱਮਡੀ) ਦੀ ਹੀ ਪੜ੍ਹਾਈ ਕਰਵਾਈ ਜਾਂਦੀ ਹੈ।

ਇਹ ਯੂਨੀਵਰਸਿਟੀ ਕੁਰਾਓਓ ‘ਚ ਸਥਿਤ ਹੈ ਜੋ ਕਿ ਇੱਕ ਡੱਚ ਆਈਲੈਂਡ ਹੈ। ਇਥੋਂ ਦੀ ਮੁੱਖ ਭਾਸ਼ਾ ਡੱਚ ਹੈ ਤੇ ਖੇਤਰੀ ਭਾਸ਼ਾ ਪਾਪੀਆਮੈਨਤੋ (Papiamento) ਹੈ। ਪਰ ਯੂਨੀਵਰਸਿਟੀ ਦੀ ਪੜ੍ਹਾਈ ਅੰਗ੍ਰੇਜੀ ਭਾਸ਼ਾ ‘ਚ ਹੁੰਦੀ ਹੈ। ਇਸ ਦਾ ਖੇਤਰਫਲ 4044 ਕਿਲੋਮੀਟਰ ਹੈ। ਇੱਕ ਛੋਟਾ ਜਿਹਾ ਆਈਲੈਂਡ ਹੈ। ਕੈਨੇਡਾ ਤੇ ਯੂਰਪ ਤੋਂ ਵੱਡੀ ਗਿਣਤੀ ‘ਚ ਸੈਨਾਨੀ ਇੱਥੇ ਆਉਂਦੇ ਹਨ। ਇਸ ਆਈਲੈਂਡ ‘ਤੇ ਆਮ ਜੀਵਨ ਦੀ ਹਰ ਇੱਕ ਚੀਜ਼ ਉਪਬਲਧ ਹੈ।

ਵਧੇਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ www.martinus.edu, info.martinus.edu ਤੇ ਯੂ-ਟਿਊਬ ‘ਤੇ Saint Martinus University ਤੇ ਟੈਲੀਫੋਨ ਨੰਬਰ- 18776814768 ‘ਤੇ ਸੰਪਰਕ ਕਰ ਸਕਦੇ ਹੋ।

- Advertisement -

ਪ੍ਰੀਆਮ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਈਸੀਐਮਜੀ ਅਮਰੀਕਾ ਕੌਂਸਲ ਆਫ ਕੈਨੇਡਾ, ਜੀਐਮਸੀ ਇੰਗਲੈਂਡ ਤੇ ਡਬਲਯੂਐੱਚਓ ਤੋਂ ਮਾਨਤਾ ਪ੍ਰਾਪਤ ਹੈ। ਇਸ ਯੂਨੀਵਰਸਿਟੀ ‘ਚ ਪੜ੍ਹਾਈ ਕਰਕੇ ਤੁਸੀਂ ਆਪਣਾ ਸਮੇਂ ਦੇ ਨਾਲ ਪੈਸਾ ਵੀ ਬਚਾ ਸਕਦੇ ਹਾਂ। ਕੈਨੇਡਾ ‘ਚ ਫੀਸ ਕਰੀਬ ਤਿੰਨ ਹਜ਼ਾਰ ਤੋਂ 4 ਹਜ਼ਾਰ ਹੈ ਤੇ ਇਸ ਯੂਨੀਵਰਸਿਟੀ ‘ਚ ਚਾਰ ਸਾਲ ਦੀ ਫੀਸ 88 ਹਜ਼ਾਰ ਯੂਐੱਸਏ ਡਾਲਰ ਹੈ।

St. Martinus University, Faculty of Medicine, Curacao ‘ਚ ਦਾਖਲਾ ਲੈਣ ਲਈ ਦੋ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਹਨ। ਬੈਚਲਰਸ ਤੋਂ ਬਾਅਦ ਇਹ 4 ਸਾਲ ਦੀ ਡਿਗਰੀ ਹੈ ਤੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਇਹ 5 ਸਾਲ ਦੀ ਡਿਗਰੀ ਹੈ। ਇੱਕ ਸਾਲ ‘ਚ ਉਹ ਬੱਚੇ ਪ੍ਰੀ-ਮੈਡੀ ਦਾ ਕੋਰਸ ਕਰਦੇ ਹਨ। ਅਸੀਂ ਸਕੂਲ ਨੂੰ ਪਿੱਛਲੇ 9 ਸਾਲਾਂ ਤੋਂ ਚਲਾ ਰਹੇ ਹਾਂ। ਸਾਲ 2018-19 ‘ਚ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਬੱਚੇ ਦਾ ਇਕ ਮਹੀਨੇ ਦੇ ਰਹਿਣ ਦਾ ਪੂਰਾ ਖਰਚਾ 1000 ਕੈਨੇਡੀਅਨ ਡਾਲਰ ਆਉਂਦਾ ਹੈ।

ਅਮਰੀਕਾ ਤੇ ਕੈਨੇਡਾ ਦੇ ਜਿਹੜੇ ਵਿਦਿਆਰਥੀਆਂ ਨੇ ਮੈਡੀਕਲ ਦੀ ਪੜ੍ਹਾਈ ਕਰਨੀ ਹੁੰਦੀ ਹੈ ਉਨ੍ਹਾਂ ਨੂੰ ਹਾਈ ਸਕੂਲ ‘ਚ ਇੱਕ ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ 4 ਸਾਲ ਦਾ ਪ੍ਰੀ-ਮੈਡ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਉਹ ਐੱਮਟੈਕ ਕਰਨ ਤੋਂ ਬਾਅਦ ਮੈਡੀਕਲ ਕਾਲਜ ‘ਚ ਦਾਖਲਾ ਲਈ ਅਪਲਾਈ ਕਰਦੇ ਹਨ। ਪਰ St. Martinus University, Faculty of Medicine, Curacao ਯੂਨੀਵਰਸਿਟੀ ‘ਚ ਹਾਈ ਸਕੂਲ ਦੇ ਡਿਪਲੋਮੇ ਤੋਂ ਬਾਅਦ ਇਸ ਲਈ 1 ਸਾਲ ਲੱਗਦਾ ਹੈ ਜਿਸ ਨਾਲ ਵਿਦਿਆਰਥੀ (ਬੱਚੇ) ਦਾ ਤਿੰਨ ਸਾਲ ਦਾ ਸਮਾਂ ਬਚਦਾ ਹੈ।

ਪ੍ਰੀਆਮ ਸ਼ਰਮਾ ਨੇ ਦੱਸਿਆ ਕਿ St. Martinus University, Faculty of Medicine, Curacao ਯੂਨੀਵਰਸਿਟੀ ‘ਚ ਦਾਖਲੇ ਲਈ ਬੱਚੇ ਕੋਲ ਹਾਈ ਸਕੂਲ ਦਾ ਇੱਕ ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ‘ਚ ਦੁਨੀਆ ਦੇ ਵੱਖ-ਵੱਖ 30 ਦੇਸ਼ਾਂ ਤੋਂ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਹਨ।  ਜਿਨ੍ਹਾਂ ‘ਚੋਂ ਕੈਨੇਡਾ, ਇੰਡੀਆ ਤੇ ਅਮਰੀਕਾ ਪ੍ਰਮੁੱਖ ਦੇਸ਼ ਹਨ। ਇਸ ਤੋਂ ਇਲਾਵਾ ਮਿਡਲ ਈਸਟ, ਯੂਰਪ ਤੇ ਅਫਰੀਕਾ ਤੋਂ ਵੀ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਹਨ। ਬੱਚਿਆਂ ਦੇ ਰਹਿਣ ਲਈ ਪੁਖਤਾਂ ਇੰਤਜਾਮ ਹਨ ਤੇ ਖਾਣ-ਪੀਣ ਲਈ ਕੰਟੀਨਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।

ਸਾਊਥ ਇੰਡੀਆ ਤੋਂ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਤੇ ਉੱਤਰੀ ਇੰਡੀਆ ਤੋਂ ਦਿੱਲੀ, ਪੰਜਾਬ, ਰਾਜਸਥਾਨ ਤੇ ਹਰਿਆਣਾ ਤੋਂ ਬੱਚੇ ਆਉਂਦੇ ਹਨ। ਅਗਰ ਬੱਚੇ ਦਾ 3.75 ਜੀਪੀਏ ਹੈ ਤਾਂ ਬੱਚੇ ਦਾ ਅਗਲਾ ਸ਼ਮੈਸਟਰ ਫਰੀ ਹੁੰਦਾ ਹੈ। ਜਿਸ ਲਈ ਯੂਨੀਵਰਸਿਟੀ ਨੇ ਕਈ ਸ਼ਕਾਲਰਸ਼ਿਪਾਂ ਸ਼ੁਰੂ ਕੀਤੀਆਂ ਹੋਈਆਂ ਹਨ।

- Advertisement -

ਕੈਨੇਡਾ ਤੋਂ ਕੁਰਾਓਓ ਜਾਣ ਲਈ ਪਹਿਲਾਂ ਵੀਜ਼ਾ ਲੈਣਾ ਪੈਂਦਾ ਹੈ ਜਿਸ ਲਈ ਯੂਨੀਵਰਸਿਟੀ ਖੁਦ ਮਦਦ ਕਰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਲੋਨ ਦੀ ਸਹੂਲਤਾਂ ਵੀ ਮੁਹੱਈਆ ਕਰਵਾਈ ਜਾਂਦੀ ਹੈ। ਪ੍ਰੀਮੈਡ ਦੇ ਦਾਖਲੇ ਲਈ ਦੋ ਸਮੈਸਟਰ ਫਿਜਿਕਸ ,ਕੈਮੀਸਟਰੀ, ਆਰਗੈਨਿਕ ਕੈਮੀਸਟਰੀ, ਮੈਥਾਮੈਟਿਕਸ ਤੇ ਬਾਇਓਲੌਜੀ ਦੇ ਹੋਣੇ ਚਾਹੀਦੇ ਹਨ ਤੇ ਇੱਕ ਸਮੈਸਟਰ ਜਨਰਲ ਕੈਮੀਸਟਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਯੂਨੀਵਰਸਿਟੀ ਦਾ ਪਹਿਲਾ ਸੈਸ਼ਨ ਅਗਸਤ ਮਹੀਨੇ ‘ਚ ਸ਼ੁਰੂ ਹੁੰਦਾ ਹੈ ਤੇ ਦੂਜਾ ਸੈਸ਼ਨ ਫਰਵਰੀ ਮਹੀਨੇ ‘ਚ ਸ਼ੁਰੂ ਹੁੰਦਾ ਹੈ।

ਬੱਚੇ ਨੂੰ ਫਾਇਨਲ ਪੇਪਰ ਦੇਣ ਲਈ 80 ਪ੍ਰਤੀਸ਼ਤ ਅਟੈਂਡਸ ਪੂਰੀ ਕਰਨੀ ਹੁੰਦੀ ਹੈ। ਪੰਜਾਬ ਸਕੂਲ ਬੋਰਡ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਡੀ ਯੂਨੀਵਰਸਿਟੀ ‘ਚ ਦਾਖਲਾ ਲੈਣ ਲਈ ਬਾਰਵੀ ਕਲਾਸ ‘ਚ 55 ਪ੍ਰਤੀਸ਼ਤ ਅੰਕ ਤੇ ਬਾਇਓਲੌਜੀ ਸਾਇੰਸ ਦੇ ਵਿਸ਼ੇ ਹੋਣੇ ਚਾਹੀਦੇ ਹਨ। ਯੂਨੀਵਰਸਿਟੀ ‘ਚ ਹਰ ਸਾਲ ਦੋ ਸੈਸ਼ਨਾਂ ‘ਚ ਕ੍ਰਮਵਾਰ 60-60 ਬੱਚੇ ਸ਼ਾਮਲ ਕੀਤੇ ਜਾਂਦੇ ਹਨ।

Share this Article
Leave a comment