Breaking News

ਸੱਪ ਪਾਲਣ ਵਾਲੀ ਮਹਿਲਾ ਦਾ ਹੋਇਆ ਆਹ ਅੰਤ!

ਵਾਸ਼ਿੰਗਟਨ : ਦੁਨੀਆਂ ਵਿੱਚ ਹਰ ਕਿਸੇ ਵਿਅਕਤੀ ਨੂੰ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਜਾਂ ਜਾਨਵਰ ਰੱਖਣ ਦਾ ਸ਼ੌਂਕ ਹੁੰਦਾ ਹੈ। ਕੁਝ ਅਜਿਹਾ ਹੀ ਪੱਛਮੀ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਆਕਸਫੋਰਡ ਇਲਾਕੇ ‘ਚ ਵੀ ਦੇਖਣ ਨੂੰ ਮਿਲਿਆ। ਜਿੱਥੇ ਰਹਿਣ ਵਾਲੀ ਇੱਕ ਲਾਰਾ ਨਾਮਕ 36 ਸਾਲਾ ਮਹਿਲਾ ਨੇ 140 ਸੱਪ ਪਾਲੇ ਹੋਏ ਸਨ। ਜੀ ਹਾਂ ਮੀਡੀਆ ਰਿਪੋਰਟਾਂ ਮੁਤਾਬਿਕ ਬੀਤੇ ਦਿਨੀਂ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਸਮੇਂ ਵੀ ਲਾਰਾ ਦੇ ਗਲ ਵਿੱਚ 8 ਫੁੱਟ ਦਾ ਅਜਗਰ ਲਿਪਟਿਆ ਹੋਇਆ ਸੀ।

ਸਥਾਨਕ ਪੁਲਿਸ ਦੇ ਬੁਲਾਰੇ ਕਿਮ ਸਾਰਜੇਂਟ ਦੇ ਹਵਾਲੇ ਨਾਲ ਆਈਆਂ ਰਿਪੋਰਟਾਂ ਮੁਤਾਬਿਕ ਲਾਰਾ ਦੇ ਸਰੀਰ ਨੂੰ ਉਸ ਦੇ ਘਰ ਤੋਂ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਭਾਵੇਂ ਉਨ੍ਹਾਂ ਨੇ ਅਜਗਰ ਨੂੰ ਗਲੇ ਵਿੱਚੋਂ ਕੱਢ  ਦਿੱਤਾ ਸੀ ਪਰ ਫਿਰ ਵੀ ਉਹ ਲਾਰਾ ਨੂੰ ਬਚਾਅ ਨਹੀਂ ਸਕੇ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਸ਼ਾਇਦ ਅਜਗਰ ਵੱਲੋਂ ਹੀ ਲਾਰਾ ‘ਤੇ ਹਮਲਾ ਕੀਤਾ  ਗਿਆ ਹੈ ਅਤੇ ਦਮ ਘੁਟਣ ਕਾਰਨ ਉਸ ਦੀ ਮੌਤ ਹੋਈ ਹੈ। ਰਿਪੋਰਟਾਂ ਵਿੱਚ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਲਾਰਾ ਕੋਲ 140 ਸੱਪ ਸਨ ਜਿਨ੍ਹਾਂ ਵਿੱਚੋਂ 20 ਸੱਪ ਲਾਰਾ ਨੇ ਖੁਦ ਖਰੀਦੇ ਸਨ।

Check Also

ਸ਼ਬਦ ਵਿਚਾਰ 170 – ਵਾਰ ਮਾਝ : ਤੀਜੀ ਪਉੜੀ ਦੀ ਵਿਚਾਰ

*ਡਾ. ਗੁਰਦੇਵ ਸਿੰਘ ਗੁਰੂ ਨਾਨਕ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ …

Leave a Reply

Your email address will not be published.